ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ: ਜਸ਼ਨ ਚਹਿਲ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 10 ਜਨਵਰੀ
ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਮਨ ਫਿੱਕਾ ਪੈ ਚੁੱਕਾ ਹੈ। ਇਸ ਨੂੰ ਸੱਤਾ 'ਤੇ ਕਾਬਜ਼ ਹੋਇਆ ਤਿੰਨ ਸਾਲ ਹੋ ਗਏ ਹਨ ਪਰ ਹਰ ਖੇਤਰ ਵਿਚ ਇਸ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਇਹ ਗੱਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਜਸ਼ਨ ਚਹਿਲ ਨੇ ਪਿੰਡ ਰਾਈਆ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵਿਕਾਸ ਦੇ ਕੰਮ ਠੱਪ ਹਨ ਅਤੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਅਜਿਹੇ ਹਲਾਤਾਂ ਵਿੱਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਜਸ਼ਨ ਚਹਿਲ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਪਿੰਡ ਰਾਈਆ ਦੇ ਬੂਟਾ ਸਿੰਘ ਬਦੇਸ਼ਾ, ਜਗਤਾਰ ਸਿੰਘ ਤਾਰੀ, ਲਖਵੀਰ ਸਿੰਘ ਲੱਖੀ, ਅੰਮ੍ਰਿਤਪਾਲ ਸਿੰਘ ਰੰਧਾਵਾ, ਜਸ਼ਨ ਸਿੰਗਲਾ, ਗੁਰਪ੍ਰੀਤ ਖਾਂ, ਤੇਜਿੰਦਰ ਖਾਂ, ਮਸਤਾਖ ਖਾਂ, ਚਮਕੌਰ ਰੰਧਾਵਾ ਸਮੇਤ 220 ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜਵਿੰਦਰ ਸਿੰਘ ਜਲਾਲ, ਕਾਂਗਰਸ ਬਲਾਕ ਭਗਤਾ ਦੇ ਪ੍ਰਧਾਨ ਅੰਗਰੇਜ ਸਿੰਘ ਸਿਰੀਏਵਾਲਾ, ਗੁਰਚਰਨ ਭਾਈ ਰੂਪਾ, ਹੇਮ ਰਾਜ ਕਾਲਾ ਜਲਾਲ, ਜਗਸੀਰ ਸਿੰਘ ਸੈਕਟਰੀ, ਕਰਨਜੀਤ ਢਿਪਾਲੀ, ਸਰਪੰਚ ਉਂਕਾਰ ਬਰਾੜ, ਗੋਰਾ ਬੁਰਜ ਰਾਜਗੜ੍ਹ ਆਦਿ ਹਾਜ਼ਰ ਸਨ।