ਪੰਜਾਬ ਸਕੱਤਰੇਤ-2 ’ਚ ਅਫ਼ਸਰਾਂ ਤੇ ਮੁਲਾਜ਼ਮਾਂ ਵੱਲੋਂ ਖ਼ੂਨਦਾਨ ਕੈਂਪ
ਕੁਲਦੀਪ ਸਿੰਘ
ਚੰਡੀਗੜ੍ਹ, 12 ਮਾਰਚ
ਪੰਜਾਬ ਸਿਵਲ ਸਕੱਤਰੇਤ-2 ਸੈਕਟਰ-9 ਚੰਡੀਗੜ੍ਹ ਵਿੱਚ ਪੰਜਾਬ ਸਟੇਟ ਆਈਏਐੱਸ ਆਫੀਸਰਜ਼ ਐਸੋਸੀਏਸ਼ਨ, ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ, ਜੁਆਇੰਟ ਪੰਜਾਬ ਸਕੱਤਰੇਤ ਅਤੇ ਸਕੱਤਰੇਤ ਵਿੱਚ ਤਾਇਨਾਤ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਖੂਨ ਦੇ ਕੁੱਲ 201 ਯੂਨਿਟ ਇਕੱਤਰ ਕੀਤੇ ਗਏ। ਕੈਂਪ ਦਾ ਉਦਘਾਟਨ ਮੁੱਖ ਸਕੱਤਰ ਪੰਜਾਬ ਕੇਏਪੀ ਸਿਨਹਾ ਆਈਏਐੱਸ ਨੇ ਕੀਤਾ। ਉਨ੍ਹਾਂ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਆਈਏਐੱਸ ਐਸੋਸੀਏਸ਼ਨ ਦੇ ਪ੍ਰਧਾਨ ਤੇਜਬੀਰ ਸਿੰਘ, ਜਸਪ੍ਰੀਤ ਤਲਵਾੜ, ਡੀਕੇ ਤਿਵਾੜੀ, ਗੁਰਕਿਰਤ ਕ੍ਰਿਪਾਲ ਸਿੰਘ, ਗਿਰੀਸ਼ ਦਿਆਲਨ, ਅਨਿੰਦਿਤਾ ਮਿੱਤਰਾ, ਗੈਰੀ ਪਰਾਸ਼ਰ ਜੋਸ਼ੀ (ਸਾਰੇ ਆਈਏਐੱਸ ਅਧਿਕਾਰੀ), ਸੀਨੀਅਰ ਮੁਲਾਜ਼ਮ ਆਗੂ ਪਰਮਦੀਪ ਸਿੰਘ ਭਬਾਤ, ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਫੌਜੀ, ਮਨਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਔਜਲਾ, ਗੁਰਦੀਪ ਸਿੰਘ ਏਡੀਓ, ਸਾਹਿਲ ਸ਼ਰਮਾ, ਭੁਪਿੰਦਰ ਬੰਜ, ਅਜੀਤ ਸਿੰਘ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਬਲਰਾਜ ਦਾਊਂ, ਸੁਦੇਸ਼ ਕੁਮਾਰੀ, ਅਲਕਾ ਚੋਪੜਾ ਅਤੇ ਸਿਕੰਦਰ ਹਾਜ਼ਰ ਸਨ। ਕੈਂਪ ਵਿੱਚ ਕੇਨਰਾ ਬੈਂਕ ਨੇ ਵਿਸ਼ੇਸ ਸਹਿਯੋਗ ਦਿੱਤਾ।