ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸ਼ਹਿਣਾ ਦਾ ਇਜਲਾਸ ਸਮਾਪਤ
ਪੱਤਰ ਪ੍ਰੇਰਕ
ਸ਼ਹਿਣਾ, 15 ਅਪਰੈਲ
ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਸ਼ਹਿਣਾ ਦਾ ਆਮ ਇਜਲਾਸ ਬਲਾਕ ਪ੍ਰਧਾਨ ਮੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਇਸ ਇਜਲਾਸ ਵਿੱਚ ਸਮੁੱਚੇ ਸਕੱਤਰ, ਕਰਮਚਾਰੀ, ਸੇਲਜ਼ਮੈਨ ਸ਼ਾਮਲ ਹੋਏ। ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਮੇਵਾ ਸਿੰਘ ਸਕੱਤਰ ਸਹਿਕਾਰੀ ਸਭਾ ਚੂੰਘਾਂ ਨੂੰ ਬਲਾਕ ਸ਼ਹਿਣਾ ਦਾ ਪ੍ਰਧਾਨ ਚੁਣਿਆ ਗਿਆ। ਅੰਮ੍ਰਿਤਪਾਲ ਸਿੰਘ ਸ਼ਹਿਣਾ ਨੂੰ ਮੀਤ ਪ੍ਰਧਾਨ, ਜਗਰਾਜ ਸਿੰਘ ਜੋਧਪੁਰ ਨੂੰ ਜਨਰਲ ਸਕੱਤਰ, ਹਰਭਜਨ ਸ਼ਰਮਾ ਮੌੜ ਮਕਸੂਥਾ ਨੂੰ ਖਜਾਨਚੀ, ਲਵਪ੍ਰੀਤ ਸਿੰਘ ਚੀਮਾ ਨੂੰ ਸਹਾਇਕ ਖਜ਼ਾਨਚੀ, ਅਵਤਾਰ ਸਿੰਘ ਮੌੜ ਨਾਭਾ ਪ੍ਰੈੱਸ ਸਕੱਤਰ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਬੂਟਾ ਸਿੰਘ ਬੁਰਜ, ਹਰਜੀਤ ਸਿੰਘ ਟੱਲੇਵਾਲ, ਪ੍ਰਸੋਤਮ ਸਿੰਘ ਢਿੱਲਵਾਂ, ਹਿੰਮਤ ਸਿੰਘ ਸੰਧੂ ਕਲਾਂ, ਹਰਜੀਤ ਸਿੰਘ ਦਰਾਜ, ਸੁਖਵੀਰ ਸਿੰਘ ਭੋਤਨਾ, ਰਾਮ ਸਿੰਘ ਪੱਖੋਕੇ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਮਨਪ੍ਰੀਤ ਸਿੰਘ ਮੱਝੂਕੇ, ਮੇਜਰ ਸਿੰਘ ਚੂੰਘਾਂ, ਕੁਲਦੀਪ ਸਿੰਘ ਛੰਨਾ, ਜਗਜੀਤ ਸਿੰਘ ਸ਼ਹਿਣਾ, ਰਣਜੀਤ ਸਿੰਘ ਉਗੋਕੇ, ਜੱਗਾ ਸਿੰਘ ਉਗੋਕੇ, ਕੁਲਵਿੰਦਰ ਸਿੰਘ ਜੋਧਪੁਰ, ਜਗਸੀਰ ਸਿੰਘ ਚੀਮਾ, ਬੂਟਾ ਖਾਨ ਢਿੱਲਵਾਂ, ਅਜੈਬ ਸਿੰਘ, ਬਲਜੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਸਹਿਕਾਰੀ ਸਭਾ ਦੇ ਸਕੱਤਰ ਤੇ ਮੁਲਾਜ਼ਮ ਹਾਜ਼ਰ ਸਨ।