ਮਨਮੋਹਨ ਸਿੰਘ ਢਿੱਲੋਂਅੰਮ੍ਰਿਤਸਰ, 1 ਜੂਨਦਿ ਥੀਏਟਰ ਪਰਸਨਜ਼ ਅੰਮ੍ਰਿਤਸਰ ਗਰੁੱਪ ਨੇ ਬੀਤੀ ਸ਼ਾਮ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਡਾ. ਹਰਭਜਨ ਸਿੰਘ ਵੱਲੋਂ ਲਿਖੇ ਅਤੇ ਨਰਿੰਦਰ ਸਾਂਘੀ ਦੇ ਨਿਰਦੇਸ਼ਤ ਕਾਮੇਡੀ ਨਾਟਕ ‘ਟਿਕਟਾਂ ਦੋ ਲੈ ਲਈ’ ਦਾ ਮੰਚਨ ਕੀਤਾ।ਫਿਲਮ ਅਦਾਕਾਰ ਹਰਦੀਪ ਗਿੱਲ ਅਤੇ ਅਦਾਕਾਰਾ ਅਨੀਤਾ ਦੇਵਗਨ ਨੇ ਕਾਮੇਡੀ ਡਰਾਮਾ ‘ਟਿਕਟਾਂ ਦੋ ਲੈ ਲਈ’ ਵਿੱਚ ਪਰਿਵਾਰਕ ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਹਾਸੇ-ਮਜ਼ਾਕ ਨਾਲ ਪੇਸ਼ ਕੀਤਾ ਹੈ। ਨਾਟਕ ਵਿੱਚ ਰਾਜਬੀਰ ਚੀਮਾ, ਹਰਮੀਤ ਸਾਂਘੀ, ਭਰਤ ਭਰਿਆਲ, ਨਿਸ਼ਾਨ ਸ਼ੇਰਗਿੱਲ, ਓਮ ਤਿਵਾੜੀ, ਅਜੇ ਦੇਵਗਨ ਅਤੇ ਅਮੀਨ ਗਿੱਲ ਨੇ ਆਪਣੀਆਂ ਭੂਮਿਕਾਵਾਂ ਬਾਖੂਬੀ ਨਿਭਾਈਆਂ।ਨਾਟਕ ਦੇ ਅੰਤ ਵਿੱਚ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਨੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਫਿਲਮ ਅਦਾਕਾਰਾ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਜੋੜੀ 1992 ਤੋਂ ਸਮਾਜਿਕ ਨਾਟਕਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੀ ਹੈ। ਥੀਏਟਰ ਦੇ ਨਾਲ-ਨਾਲ, ਅਨੀਤਾ ਨੇ ਜੱਟ ਐਂਡ ਜੂਲੀਅਟ, ਮੰਜੇ ਬਿਸਤਰੇ, ਗੋਲਕ ਬੁਗਨੀ ਬੈਂਕ, ਮਿਸਟਰ ਐਂਡ ਮਿਸਿਜ਼ 420 ਅਤੇ ਹੋਰ ਸੁਪਰਹਿੱਟ ਪੰਜਾਬੀ ਫਿਲਮਾਂ ਵਿੱਚ ਆਪਣੇ ਸ਼ਕਤੀਸ਼ਾਲੀ ਪ੍ਰਦਰਸ਼ਨਾਂ ਰਾਹੀਂ ਅੰਮ੍ਰਿਤਸਰ ਅਤੇ ਥੀਏਟਰ ਜਗਤ ਦਾ ਨਾਂ ਰੌਸ਼ਨ ਕੀਤਾ ਹੈ।