For the best experience, open
https://m.punjabitribuneonline.com
on your mobile browser.
Advertisement

ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ ਟਰੇਨਿੰਗ ਕੈਂਪ ਸ਼ੁਰੂ

05:30 AM Jul 04, 2025 IST
ਪੰਜਾਬ ਐਨ ਸੀ ਸੀ  ਬਟਾਲੀਅਨ ਦਾ ਟਰੇਨਿੰਗ ਕੈਂਪ ਸ਼ੁਰੂ
Advertisement

ਪੱਤਰ ਪ੍ਰੇਰਕ
ਜਲੰਧਰ, 3 ਜੁਲਾਈ
2 ਪੰਜਾਬ ਐੱਨ.ਸੀ.ਸੀ. ਬਟਾਲੀਅਨ ਦਾ ਦਸ ਰੋਜ਼ਾ ਟਰੇਨਿੰਗ ਕੈਂਪ ਸੀ.ਟੀ. ਇੰਸਟੀਚਿਊਟ, ਸ਼ਾਹਪੁਰ, ਜਲੰਧਰ ਵਿੱਚ ਸ਼ੁਰੂ ਹੋ ਗਿਆ ਹੈ, ਜਿਸ ਵਿੱਚ 42 ਸਿੱਖਿਆ ਸੰਸਥਾਵਾਂ ਦੇ 600 ਐਨ.ਸੀ.ਸੀ. ਕੈਡੇਟਸ ਹਿੱਸਾ ਲੈ ਰਹੇ ਹਨ।
ਕੈਂਪ ਵਿੱਚ ਐੱਨ.ਸੀ.ਸੀ. ਕੋਰਸ ਦੇ ਨਾਲ ਸੈਨਾ ਦੇ ਕੋਰਸ ਵੀ ਚਲਾਏ ਜਾਣਗੇ। ਆਫ਼ਤਾਂ ਦੌਰਾਨ ਜਿੱਥੇ ਨਾਗਰਿਕਾਂ ਦੀ ਜ਼ਿੰਦਗੀ ਬਚਾਉਣ ਦੇ ਤਰੀਕੇ ਸਿਵਲ ਡਿਫੈਂਸ ਅਤੇ ਐੱਸ.ਡੀ.ਆਰ.ਐੱਫ. ਵੱਲੋਂ ਸਿਖਾਏ ਜਾਣਗੇ, ਉੱਥੇ ਅੱਗ ਦੀਆਂ ਕਿਸਮਾਂ ਅਤੇ ਅੱਗ ਬੁਝਾਉਣ ਦੇ ਤਰੀਕਿਆਂ ਦੀ ਜਾਣਕਾਰੀ ਵੀ ਫਾਇਰ ਬ੍ਰਿਗੇਡ ਵੱਲੋਂ ਦਿੱਤੀ ਜਾਵੇਗੀ।
ਸਾਈਬਰ ਕਰਾਈਮ ਬਾਰੇ ਜਾਣਕਾਰੀ ਅਤੇ ਬਚਾਅ ਦੇ ਤਰੀਕਿਆਂ ਬਾਰੇ ਚੰਡੀਗੜ੍ਹ ਦੀ ਸਾਈਬਰ ਕਰਾਈਮ ਟੀਮ ਵੱਲੋਂ ਕੈਡੇਟਸ ਨੂੰ ਵੱਖ-ਵੱਖ ਸਰਕਾਰੀ ਵੈਬਸਾਈਟਾਂ ਅਤੇ ਫ਼ੋਨ ਨੰਬਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਕੈਂਪ ਵਿੱਚ ਫੁੱਟ ਡਰਿਲ ਅਤੇ ਹਥਿਆਰ ਡਰਿਲ ’ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਕੈਡੇਟਸ ਨੂੰ ਟੁਕੜੀ ਵਿੱਚ ਮਾਰਚ ਕਰਨ ਦੇ ਤਰੀਕੇ ਸਿਖਾਏ ਜਾ ਰਹੇ ਹਨ।
ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਕੈਡੇਟਸ ਦਾ ਸਰਬਪੱਖੀ ਵਿਅਕਤੀਤਵ ਵਿਕਾਸ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਜ਼ਿੰਮੇਵਾਰ ਨਾਗਰਿਕ ਬਣ ਸਕਣ। ਕੈਡੇਟਸ ਨੂੰ ਕਲਾ ਦਿਖਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਕਈ ਮੁਕਾਬਲੇ ਕਰਵਾਏ ਗਏ। ਸੰਯੁਕਤ ਡਰਿਲ ਮੁਕਾਬਲਾ ਕੈਂਪ ਦਾ ਮੁੱਖ ਆਕਰਸ਼ਣ ਹੋਵੇਗਾ, ਜਿਸ ਵਿੱਚ ਸਾਰੇ 600 ਕੈਡੇਟਸ ਹਿੱਸਾ ਲੈਣਗੇ। ਇਸ ਲਈ ਭਾਰਤੀ ਸੈਨਾ ਵੱਲੋਂ ਹਰਪ੍ਰੀਤ ਸਿੰਘ ਵਾਈਸ ਚੇਅਰਮੈਨ ਅਤੇ ਡਾ. ਮਨਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਦਾ ਧੰਨਵਾਦ ਕੀਤਾ ਗਿਆ ਹੈ।

Advertisement

Advertisement
Advertisement
Advertisement
Author Image

Harpreet Kaur

View all posts

Advertisement