ਨਿੱਜੀ ਪੱਤਰ ਪ੍ਰੇਰਕਖੰਨਾ, 1 ਫਰਵਰੀਪੰਜਾਬੀ ਸਾਹਿਤ ਸਭਾ ਭੁਮੱਦੀ ਦੀ ਮਾਸਿਕ ਇੱਕਤਰਤਾ ਪਿੰਡ ਦੀ ਪੀਰਖਾਨਾ ਧਰਮਸ਼ਾਲਾ ਵਿੱਚ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਈ ਜਿਸ ਵਿਚ ਪੰਜਾਬੀ ਲੇਖਕ ਬਲਬੀਰ ਸਿੰਘ ਬੱਬੀ ਨਾਲ ਰੁਬਰੂੁ ਕਰਵਾਇਆ ਗਿਆ। ਇਸ ਮੌਕੇ ਸਾਹਿਤਕ ਚਿੰਤਨ ਬੁੱਧ ਸਿੰਘ ਨੀਲੋਂ, ਮਾ. ਜਗਦੇਵ ਸਿੰਘ ਘੁੰਗਰਾਲੀ ਅਤੇ ਬਾਲ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਗਟ ਸਿੰਘ ਭੁਮੱਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵੱਖ ਵੱਖ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਰਚਨਾਵਾਂ ਦੇਦੌਰ ਵਿੱਚ ਮਾ. ਅਮਰਜੀਤ ਸਿੰਘ ਘੁਡਾਣੀ ਨੇ ਕਵਿਤਾ, ਸੁਖਵਿੰਦਰ ਸਿੰਘ ਬਿੱਟੂ, ਨੇਤਰ ਸਿੰਘ ਮੁੱਤੋਂ, ਜ਼ੋਰਾਵਰ ਸਿੰਘ, ਪੰਮੀ ਹਬੀਬ, ਨਰਿੰਦਰ ਮਣਕੂ, ਮਨਪ੍ਰੀਤ ਸਿੰਘ, ਪ੍ਰਗਟ ਸਿੰਘ ਭੁਮੱਦੀ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਸ਼ੰਮੀ ਖਾਨ, ਸਨੀ ਵਰਮਾ, ਅਵਤਾਰ ਮਾਨ, ਮਨਦੀਪ ਸਿੰਘ, ਅਰਮਾਨਵੀਰ ਸਿੰਘ, ਗੇਲ ਭੁਮੱਦੀ, ਸਰਦਾਰ ਪੰਛੀ, ਜਗਦੇਵ ਸਿੰਘ ਘੁੰਗਰਾਲੀ, ਗੁਰਸੇਵਕ ਸਿੰਘ, ਸੁਖਦੇਵ ਸਿੰਘ, ਹਰਬੰਸ ਸਿੰਘ ਰਾਏ, ਬਲਵੰਤ ਸਿੰਘ, ਬਾਵਾ ਹੌਲੀਆ, ਮਨਜੀਤ ਸਿੰਘ, ਮਾ. ਰਣਜੀਤ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਹਰਬੰਸ ਸ਼ਾਨ, ਪਿੰਦਰ ਸਿੰਘ, ਬਲਬੀਰ ਸਿੰਘ, ਯੋਧ ਭੁਮੱਦੀ ਤੇ ਪ੍ਰੀਤਮ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਹੋਈ ਬਹਿਸ ਵਿੱਚ ਕਹਾਣੀਕਾਰ ਰੁਪਿੰਦਰ ਸਿੰਘ ਰੁਪਾਲ, ਅਰਮਾਨਵੀਰ ਸਿੰਘ, ਸ਼ਿੰਦਰ ਸਿੰਘ, ਬੇਅੰਤ ਸਿੰਘ, ਟਹਿਲ ਸਿੰਘ, ਲਖਵੀਰ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਸ਼ੌਂਕੀ ਭੁਮੱਦੀ, ਸ਼ਾਹ ਨਿਵਾਜ ਤੇ ਜਗਤਾਰ ਸਿੰਘ ਨੇ ਉਸਾਰੂ ਟਿੱਪਣੀਆਂ ਕੀਤੀਆਂ।