ਪੰਜਾਬੀ ਲਿਖਾਰੀ ਸਭਾ ਵੱਲੋਂ ਸੋਮਪਾਲ ਹੀਰਾ ਨਾਲ ਰੂਬਰੂ
ਪੱਤਰ ਪ੍ਰੇਰਕ
ਪਾਇਲ, 9 ਜੂਨ
ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ ਪ੍ਰਸਿੱਧ ਰੰਗਕਰਮੀ ਡਾ. ਸੋਮਪਾਲ ਹੀਰਾ ਨਾਲ ਰਚਾਇਆ ਗਿਆ ਰੂਬਰੂ ਸਫਲ ਅਤੇ ਯਾਦਗਾਰੀ ਹੋ ਨਿੱਬੜਿਆ। ਅਦਾਕਾਰ ਮੰਨੂ ਬੁਆਣੀ ਨੇ ਆਪਣੇ ਅਤੇ ਹਾਜ਼ਰੀਨ ਦੇ ਬਹੁਤ ਹੀ ਅਰਥ ਭਰਪੂਰ ਸਵਾਲ ਪੁੱਛੇ ਅਤੇ ਸੋਮ ਪਾਲ ਹੀਰਾ ਨੇ ਠਰੰਮੇ ਅਤੇ ਸਾਦਗੀ ਨਾਲ ਜਵਾਬ ਦਿੱਤੇ। ਇਸ ਮੌਕੇ ਪ੍ਰਸਿੱਧ ਲੇਖਕ ਗੁਰਦਿਆਲ ਦਲਾਲ, ਰੰਗਕਰਮੀ ਰਾਜਵਿੰਦਰ ਸਮਰਾਲਾ, ਡਾ. ਸੰਦੀਪ ਸ਼ਰਮਾ, ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਡਾ. ਰਣਜੀਤ ਸਿੰਘ ਤੇ ਲੈਕਚਰਾਰ ਜਸਪ੍ਰੀਤ ਕੌਰ ਜੱਸੀ ਨੇ ਹੀਰਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ।
ਸਭਾ ਵੱਲੋਂ ਬਲਿਹਾਰ ਗੋਬਿੰਦਗੜ੍ਹੀਆ, ਜਗਦੇਵ ਮਕਸੂਦੜਾ, ਪ੍ਰੀਤ ਸਿੰਘ ਸੰਦਲ, ਬਿੱਲਾ ਗਿੱਲ, ਅਮਾਨਤ ਅਲੀ ਅਤੇ ਪਾਲ ਕੌਰ ਪੰਚ ਦੀ ਅਗਵਾਈ ਵਿੱਚ ਸੋਮ ਪਾਲ ਹੀਰਾ ਦਾ ਸਨਮਾਨ ਕੀਤਾ ਗਿਆ। ਫਿਰ ਉਨ੍ਹਾਂ ਦੀ ਕਿਤਾਬ ‘ਭਾਸ਼ਾ ਵਹਿੰਦਾ ਦਰਿਆ’ ਅਤੇ ਗੁਰਦਿਆਲ ਦਲਾਲ ਦੀਆਂ ਦੋ ਪੁਸਤਕਾਂ ‘ਚੋਣਵੀਆਂ ਕਹਾਣੀਆਂ’ ਅਤੇ ‘ਪਾਪਾ ਮੈਂ ਹਿੰਦੋਸਤਾਨ ਲਊਂਗਾ’ ਲੋਕ ਅਰਪਣ ਕੀਤੀਆਂ ਗਈਆਂ। ਦਸਵੀਂ ਜਮਾਤ ਵਿੱਚੋਂ ਬੋਰਡ ਦੀ ਮੈਰਿਟ ਸੂਚੀ ਵਿੱਚ (633/650) ਨਾਂ ਦਰਜ ਕਰਾਉਣ ਵਾਲੀ ਦਿਲਪ੍ਰੀਤ ਕੌਰ ਨੂੰ ‘ਮਾਤਾ ਸੁਰਿੰਦਰ ਕੌਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿੱਚ ਰਾਮ ਸਿੰਘ ਭੀਖੀ, ਸੁਖਦੇਵ ਕੁੱਕੂ ਘਲੋਟੀ, ਅਰਸ਼ ਮੁਹੰਮਦ, ਸੋਨੀ ਗਿੱਦੜੀ, ਅਨਿਲ ਫਤਹਿਹਗੜ੍ਹ ਜੱਟਾਂ, ਬਲਵੰਤ ਵਿਰਕ, ਹਰਜੀਤ ਵੈਦ, ਜਸਵੀਰ ਵਿੱਕੀ, ਗੀਤ ਗੁਰਜੀਤ, ਬੁੱਧ ਸਿੰਘ ਨੀਲੋਂ, ਚਮਕੌਰ ਸੱਲ੍ਹਣ, ਹਰਜੀਤ ਕੈੜੇ, ਪੱਪੂ ਬਲਵੀਰ, ਇੰਦਰਜੀਤ ਕੌਰ ਲੋਟੇ, ਪੰਮੀ ਹਬੀਬ, ਮੁਮਤਾਜ ਅਲੀ, ਜਗਦੇਵ ਸਿੰਘ ਘੁੰਗਰਾਲੀ, ਭਜਨ ਸਿੰਘ ਪਾਰਸ, ਮਲਕੀਤ ਮਾਲੜਾ, ਰਾਮ ਕਮਲ ਆਤੇ ਨੂਰ ਖੰਨਵੀਂ ਨੇ ਅਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।
ਇਸ ਮੌਕੇ ਹਰਬੰਸ ਸਿੰਘ ਢੀਂਡਸਾ, ਭਗਵੰਤ ਸਿੰਘ ਗਿੱਲ, ਮੇਹਰ ਚੰਦ ਵਰਮਾ, ਨਿੱਕੀ ਭੈਣ, ਰਾਜਿੰਦਰ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਹੋਰ ਬਹੁਤ ਸਾਰੇ ਨਗਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਮੰਚ ਸੰਚਾਲਕ ਪ੍ਰੀਤ ਸਿੰਘ ਸੰਦਲ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ, ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੇ ਨਾਲ ਜੁੜੇ ਨਵੇਂ ਅਤੇ ਪੁਰਾਣੇ ਲੇਖਕਾਂ ਦੀ ਇੱਕ ਕਿਤਾਬ ਸਾਂਝੇ ਰੂਪ ਵਿੱਚ ਛਾਪੀ ਜਾ ਰਹੀ ਹੈ।