ਪੰਜਾਬੀ ਯੂਨੀਵਰਸਿਟੀ ਸਕੂਲ ’ਚ ਅਥਲੈਟਿਕ ਮੀਟ
ਸਰਬਜੀਤ ਸਿੰਘ ਭੰਗੂ/ ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਜਨਵਰੀ
ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਵੱਲੋਂ ਸਕੂਲ ਦੇ ਪ੍ਰਿੰਸੀਪਲ ਸਤਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਈ ਗਈ 47ਵੀਂ ਅਥਲੈਟਿਕ ਮੀਟ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ 72 ਟਰੈਕ ਈਵੈਂਟਾਂ ਅਤੇ 15 ਫੀਲਡ ਈਵੈਂਟਾਂ ਵਿੱਚ ਹਿੱਸਾ ਲਿਆ ਜਿਸ ਦੌਰਾਨ ਬਾਬਾ ਫ਼ਤਹਿ ਸਿੰਘ ਹਾਊਸ ਨੇ ਓਵਰਆਲ ਟਰਾਫੀ ਜਿੱਤੀ। ਗਿਆਰ੍ਹਵੀਂ (ਆਰਟਸ) ਦੇ ਗੁਰਵੀਰਦਿੱਤਾ ਸਿੰਘ ਅਤੇ ਦੀਆ ਨੂੰ ‘ਸਰਵੋਤਮ ਅਥਲੀਟ’ ਐਲਾਨਿਆ ਗਿਆ। ਪ੍ਰਿੰਸੀਪਲ ਸਤਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਅਕਾਦਮਿਕ ਗਤੀਵਿਧੀਆਂ ਦੇ ਨਾਲ ਖੇਡਾਂ ਵਿੱਚ ਭਾਗ ਲੈਣਾ ਵੀ ਜ਼ਰੂਰੀ ਹੈ ਜਿਸ ਨਾਲ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਵਿੱਤ ਅਫ਼ਸਰ ਡਾ. ਪਰਮੋਦ ਅਗਰਵਾਲ, ਡੀਨ ਕਾਲਜ ਵਿਕਾਸ ਪ੍ਰੀਸ਼ਦ ਡਾ. ਬਲਰਾਜ ਸਿੰਘ ਸਮੇਤ ਡਾ. ਰਮਨ ਮੈਨੀ ਡਾਇਰੈਕਟਰ ਯੂਜੀਸੀ-ਐਮਐਮਟੀਟੀਸੀ ਅਤੇ ਡਾ. ਰਗੀਨਾ ਮੈਨੀ ਐੱਸਐੱਮਓ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਲੈਕਚਰਾਰ ਹਰਪ੍ਰੀਤ ਸਿੰਘ ਬੈਦਵਾਨ ਨੇ ਦੱਸਿਆ ਕਿ ਇਸ ਮੌਕੇ ਡੀ.ਐੱਸ.ਪੀ. ਰੂਰਲ ਮਨੋਜ ਗੌਰਸੀ ਦੀ ਅਗਵਾਈ ਹੇਠ ਸਾਂਝ ਕੇਂਦਰ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਅਤੇ ਏਐੱਸਆਈ ਭੁਪਿੰਦਰ ਸਿੰਘ ਦੇ ਟੀਮ ਨੇ ਬੱਚਿਆਂ ਨੂੰ ਟਰੈਕ ਸੂਟ, ਰਜਿਸਟਰ ਸਮੇਤ ਪਾਣੀ ਦੀਆਂ ਬੋਤਲਾਂ, ਕੇਲੇ, ਬਿਸਕੁਟ ਅਤੇ ਚਾਕਲੇਟਾਂ ਆਦਿ ਦਿੱਤੀਆਂ। ਇਸ ਮੌਕੇ ਪ੍ਰੋਫੈਸਰ ਅਨਿਲ ਸ਼ਰਮਾ ਯੂਸੀਓਈ, ਪੀਟੀਏ ਪ੍ਰਧਾਨ ਕਸ਼ਮੀਰ ਸਿੰਘ ਮੌਜੂਦ ਵੀ ਮੌਜੂ ਦਰਹੇ। ਅਖੀਰ ’ਚ ਪ੍ਰਿੰਸੀਪਲ ਸਤਵੀਰ ਸਿੰਘ ਗਿੱਲ ਨੇ ਸਾਰਿਆਂ ਧੰਨਵਾਦ ਕੀਤਾ।