ਪੰਜਾਬੀ ਮਾਂ ਬੋਲੀ ਪੰਦਰਵਾੜਾ ਮਨਾਇਆ
05:19 AM Feb 04, 2025 IST
Advertisement
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਨੇ ਪੰਜਾਬੀ ਮਾਂ ਬੋਲੀ ਪੰਦਰਵਾੜਾ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਜਮਾਤਾਂ ਲਈ ਮੁਕਾਬਲੇ ਕਰਵਾਏ ਗਏ। ਜਮਾਤ ਪਹਿਲੀ ਤੋਂ ਚੌਥੀ ਲਈ ਕਵਿਤਾ ਪਾਠ, ਪੰਜਵੀਂ ਅਤੇ ਛੇਵੀਂ ਲਈ ਸਲੋਗਨ ਲਿਖਣ, ਸੱਤਵੀਂ ਅਤੇ ਅੱਠਵੀਂ ਲਈ ਕੁਇਜ਼, 9ਵੀਂ ਲਈ ਭਾਸ਼ਣ ਮੁਕਾਬਲੇ ਅਤੇ 11ਵੀਂ ਜਮਾਤ ਲਈ ਲੇਖ ਲਿਖਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੇ ਜੇਤੂਆਂ ਨੂੰ ਪ੍ਰਿੰਸੀਪਲ ਇੰਦੂ ਸ਼ਰਮਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਆ। ਸਕੂਲ ਕਮੇਟੀ ਦੇ ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement