ਪੰਚਾਇਤੀ ਮਾਮਲਿਆਂ ’ਚ ਧਾਂਦਲੀਆਂ ਬਰਦਾਸ਼ਤ ਨਹੀਂ ਕਰਾਂਗੇ: ਪਠਾਣਮਾਜਰਾ
ਖੇਤਰੀ ਪ੍ਰਤੀਨਿਧ
ਸਨੌਰ, 29 ਜਨਵਰੀ
ਹਲਕਾ ਤੇ ਬਲਾਕ ਸਨੌਰ ਨਾਲ ਸਬੰਧਤ ਨਵੇਂ ਬਣੇ ਸਰਪੰਚਾਂ ਤੇ ਪੰਚਾਂ ਨਾਲ ਹਲਕੇ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਲੇਠੀ ਮੀਟਿੰਗ ਕੀਤੀ। ਸਨੌਰ ਨੇੜੇ ਸਥਿਤ ਇੱਕ ਪੈਲੇਸ ਵਿੱਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਦੌਰਾਨ ਪਠਾਣਮਾਜਰਾ ਨੇ ਪੰਚਾਇਤਾਂ ਨੂੰ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉੱਪਰ ਉੱਠਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਨੂੰ ਲਾਂਭੇ ਰੱਖਕੇ ਬਿਨਾ ਕਿਸੇ ਭੇਦਭਾਵ ਤੋਂ ਪਿੰਡਾਂ ਦਾ ਵਿਕਾਸ ਹੀ ਪੰਚਾਇਤਾਂ ਦੀ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ।
ਵਿਧਾਇਕ ਨੇ ਪੰਚਾਇਤਾਂ ਨੂੰ ਝਗੜੇ ਪਿੰਡ ਪੱਧਰ ’ਤੇ ਹੀ ਨਿਪਟਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਸਾਰੇ ਤਾਂ ਨਹੀਂ ਪਰ ਅਜਿਹੀ ਨੀਅਤ ਵਾਲ਼ੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਕਾਰਨ ਪਿੰਡਾਂ ਦਾ ਵਿਕਾਸ ਵੀ ਲੜਖੜਾ ਜਾਂਦਾ ਹੈ। ਕਿਉਂਕਿ ਅਜਿਹੀ ਰਿਸ਼ਵਤ ਦਾ ਪ੍ਰਬੰਧ ਪੰਚਾਇਤਾਂ ਨੂੰ ਫੰਡ ਅਤੇ ਗਰਾਂਟਾਂ ਵਿਚੋਂ ਹੀ ਕਰਨਾ ਪੈਂਦਾ ਹੈ। ਪਰ ਉਹ ਆਪਣੇ ਹਲਕੇ ’ਚ ਅਜਿਹਾ ਵਰਤਾਰਾ ਕਦਾਚਿਤ ਵੀ ਨਹੀਂ ਚੱਲਣ ਦੇਣਗੇ। ਇਸ ਮੌਕੇ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਖਾਸ ਕਰਕੇ ਨੌਜਵਾਨ ਸਰਪੰਚਾਂ ਪੰਚਾਂ ਨੂੰ ਹੋਰ ਵੀ ਵਧ ਚੜ੍ਹ ਕੇ ਵਿਕਾਸ ਕਾਰਜ ਕਰਨ ਲਈ ਪ੍ਰੇਰਿਆ। ਇਸ ਮੌਕੇ ਹਰਜਸ਼ਨ ਪਠਾਣਮਾਜਰਾ, ਸੁਖਵਿੰਦਰ ਸਿੰਘ ਸੁੱਖੀ, ਬਲਿਹਾਰ ਸਿੰਘ, ਅਨੰਦਜੋਤ ਸਿੰਘ, ਬਲਜੀਤ ਝੁੰਗੀਆਂ, ਰਾਕੇਸ਼ ਸ਼ਰਮਾ, ਹੈਰੀ ਤਾਜਲਪੁਰ, ਸਮੇਤ ਸਰਪੰਚ ਅਮਰਿੰਦਰ ਰਾਠੀਆਂ, ਫਤਹਿ ਸਿੰਘ, ਬਲਜਿੰਦਰ ਸੰਘੇੜਾ, ਫਤਹਿ ਸਿੰਘ ਘਲੋੜੀ, ਹਰਜੀਤ ਸਿੰਘ ਹਸਨਪੁਰ ਪੋਹਤਾਂ, ਮਨਜਿੰਦਰ ਸਿੰਘ, ਹਰਜੀਤ ਸਿੰਘ, ਰਜਿੰਦਰ ਸਿੰਘ ,ਪਰਮਜੀਤ ਕੌਰ, ਦੀਦਾਰ ਸਿੰਘ, ਸੋਨੀ ਰਾਣੀ ਬੋਸਰ ਕਲਾਂ, ਧਰਮਿੰਦਰ ਰਾਏਪੁਰ ਮੰਡਲਾਂ, ਗੁਰਪ੍ਰੀਤ ਸੁਨਿਆਰ ਹੇੜੀ, ਗੁਰਪ੍ਰੀਤ ਕੌਰ ਜੋਗੀਪੁਰ, ਰਾਮੇਸ਼ਰ ਸਿੰਘ, ਬਲਵਿੰਦਰ ਅਕੌਤ, ਪਰਮਜੀਤ ਕੌਰ ਦੌਣਕਲਾਂ, ਗੁਰਵਿੰਦਰ ਸਿੰਘ ਦੌਣਕਲਾਂ ਖੁਰਦ, ਕੁਲਦੀਪ ਮਿੱਠੂਮਾਜਰਾ ਆਦਿ ਸਰਪੰਚ ਵੀ ਮੌਜੂਦ ਸਨ।