ਪੱਤਰ ਪ੍ਰੇਰਕਗਿੱਦੜਬਾਹਾ, 12 ਮਾਰਚਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਆਰ ਕੇ ਉੱਪਲ ਨੂੰ ਪੱਛਮੀ ਬੰਗਾਲ ਸਥਿਤ ਇੱਕ ਮਸ਼ਹੂਰ ਗੈਰ-ਮੁਨਾਫ਼ਾ ਸੰਸਥਾ ਵੈਲਰੇਡ ਫਾਊਂਡੇਸ਼ਨ ਵੱਲੋਂ ‘ਐਡਮ ਸਮਿਥ ਮੈਮੋਰੀਅਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਉੱਪਲ ਦਾ ਬੈਂਕਿੰਗ ਅਤੇ ਵਿੱਤ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪ੍ਰੋ. ਉੱਪਲ ਨੇ ਹੁਣ ਤੱਕ 76 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ 17 ਭਾਰਤੀ ਸੰਸਦ ਵਿੱਚ ਰੱਖੀਆਂ ਗਈਆਂ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਮਾਨਤਾ ਦਿਵਾਈ ਹੈ।