ਪ੍ਰੈੱਸ ਕਲੱਬ ਨੇ ਪਾਰਕ ਵਿੱਚ ਬੂਟੇ ਲਗਾਏ
05:45 AM Jul 02, 2025 IST
Advertisement
ਗੁਰਦਾਸਪੁਰ: ਪ੍ਰੈੱਸ ਕਲੱਬ, ਗੁਰਦਾਸਪੁਰ ਵੱਲੋਂ ਸਥਾਨਕ ਫਿਸ਼ ਪਾਰਕ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਗਰੀਨ ਐਜੂਕੇਸ਼ਨ ਐੱਨਜੀਓ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਪ੍ਰੈੱਸ ਕਲੱਬ ਦੇ ਬੁਲਾਰਿਆਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਬਣਾਉਣਾ ਜ਼ਰੂਰੀ ਹੈ। ਸਥਾਨਕ ਪੌਦਿਆਂ ਦੀ ਦੇਖਭਾਲ ਅਤੇ ਸੰਭਾਲ ਲਈ ਸਥਾਨਕ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਕੇ ਪੀ ਸਿੰਘ, ਜਨਰਲ ਸਕੱਤਰ ਸੰਜੀਵ ਸਰਪਾਲ, ਅਸ਼ਵਨੀ ਸ਼ਰਮਾ, ਰਣਬੀਰ ਆਕਾਸ਼, ਹਰਮਨਪ੍ਰੀਤ ਸਿੰਘ, ਸੁਨੀਲ ਥਾਣੇਵਾਲੀਆ, ਹਰਦੀਪ ਸਿੰਘ ਠਾਕੁਰ, ਗਗਨ ਬਾਵਾ, ਮਨਨ ਸੈਣੀ, ਅਸ਼ੋਕ ਥਾਪਾ, ਦਿਨੇਸ਼ ਕੁਮਾਰ ਤੋਂ ਇਲਾਵਾ ਗਰੀਨ ਐੱਨਜੀਓ ਦੇ ਪ੍ਰਧਾਨ ਜਨਕ ਰਾਜ ਸ਼ਰਮਾ, ਦਿਨੇਸ਼, ਰਮੇਸ਼ ਸ਼ਰਮਾ ਤੇ ਵਿਜੇ ਮਹਾਜਨ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕAdvertisement
Advertisement
Advertisement
Advertisement