ਪ੍ਰਿੰਸੀਪਲ ਆਰਤੀ ਨੂੰ ਰਾਬਿੰਦਰਨਾਥ ਟੈਗੋਰ ਇੰਟਰਨੈਸ਼ਨਲ ਐਵਾਰਡ
06:28 AM Apr 16, 2025 IST
Advertisement
ਗੁਰਾਇਆ (ਨਿੱਜੀ ਪੱਤਰ ਪੱਤਰ): ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦੀ ਪ੍ਰਿੰਸੀਪਲ ਆਰਤੀ ਸੋਬਤੀ ਨੂੰ ਰਾਬਿੰਦਰਨਾਥ ਟੈਗੋਰ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਮਿਸਾਲੀ ਯੋਗਦਾਨ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਕੀਤੇ ਗਏ ਸ਼ਾਨਦਾਰ ਯਤਨਾਂ ਲਈ ਦਿੱਤਾ ਗਿਆ। ਪੁਰਸਕਾਰ ਸਮਾਰੋਹ 12 ਅਪਰੈਲ ਨੂੰ ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ। ਆਰਤੀ ਸੋਬਤੀ ਨੇ ਇਸ ਸਨਮਾਨ ਨੂੰ ਸਕੂਲ, ਅਧਿਆਪਕ ਭਾਈਚਾਰੇ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਹ ਐਵਾਰਡ ਸਿਰਫ਼ ਮੇਰਾ ਹੀ ਨਹੀਂ ਸਗੋਂ ਸਕੂਲ ਦੀ ਸਮੁੱਚੀ ਟੀਮ ਦੀ ਮਿਹਨਤ, ਸਹਿਯੋਗ ਅਤੇ ਸਮਰਪਣ ਦਾ ਨਤੀਜਾ ਹੈ।
Advertisement
Advertisement
Advertisement
Advertisement