ਖੇਤਰੀ ਪ੍ਰਤੀਨਿਧਧੂਰੀ, 10 ਜੂਨਧੂਰੀ ਪ੍ਰਾਪਰਟੀ ਡੀਲਰ ਯੂਨੀਅਨ ਦੇ ਪ੍ਰਧਾਨ ਅਸੀਸ ਢੰਡ ਦੀ ਅਗਵਾਈ ਹੇਠ ਰੱਖੇ ਪ੍ਰੋਗਰਾਮ ਤਹਿਤ ‘ਆਪ’ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸ਼ਾਮ ਸੁੰਦਰ ਸਿੰਗਲਾ ਤੇ ਉਨ੍ਹਾਂ ਦੇ ਪਿਤਾ ਅਸ਼ੋਕ ਕੁਮਾਰ ਲੱਖਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਵਾਈਸ ਪ੍ਰਧਾਨ ਸੋਨੂ ਹੇੜੀਕੇ, ਖਜ਼ਾਨਚੀ ਗੋਪਾਲ ਕ੍ਰਿਸ਼ਨ, ਰੋਮੀ ਢੰਡ, ਸੰਜੀਵ ਢੰਡ, ਜਿਮੀ, ਸੰਕਰਦਾਸ, ਧਰਮਾ, ਹੋਰ ਮੈਂਬਰਾਂ ਨੇ ਆਗੂਆਂ ਨੂੰ ਤਹਿਸੀਲ ਦਫ਼ਤਰ ਤੇ ਪ੍ਰਾਪਰਟੀ ਨਾਲ ਸਬੰਧਤ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼ਾਮ ਸੁੰਦਰ ਸਿੰਗਲਾ ਨੇ ਡੀਲਰਾਂ ਵੱਲੋਂ ਸਨਮਾਨ ਕਰਨ ’ਤੇ ਧੰਨਵਾਦ ਕੀਤਾ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਲੈ ਕੇ ਜਾਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮੁਨੀਸ਼ ਵੋਹਰਾ, ਸੁਨੀਲ ਕੁਮਾਰ, ਸਤਿੰਦਰ ਗੋਇਲ, ਗੋਰਾ ਲਾਲ, ਮਹਾਂਵੀਰ ਤੇ ਟੀਕਾ ਵੀ ਹਾਜ਼ਰ ਸਨ।