ਪੀਪੀ ਵਰਮਾਪੰਚਕੂਲਾ, 13 ਅਪਰੈਲਦੇਸ਼ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਦੀ ਹਰਿਆਣਾ ਦੇ ਵੱਖ ਵੱਖ ਥਾਵਾਂ ਦੇ ਦੌਰੇ ’ਤੇ ਆਉਣ ਨੂੰ ਲੇ ਕੇ ਹਰਿਆਣਾ ਪੁਲੀਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਅੰਬਾਲਾ ਅਤੇ ਪੰਚਕੂਲਾ ਤੋਂ ਆਉਣ ਵਾਲੇ ਵਾਹਨ ਪਿੰਡ ਕੈਲ ਦੀ ਰੈਲੀ ਵਿੱਚ ਪਾਰਕਿੰਗ ਨੰਬਰ-2 ਵਿੱਚ ਖੜ੍ਹੇ ਹੋਣਗੇ। ਭਾਰੀ ਵਾਹਨਾਂ ਨੂੰ ਪੰਚਕੂਲਾ ਯਮੁਨਾ ਨਗਰ ਹਾਈਵੇਅ ’ਤੇ ਚੜਨ ਨਹੀਂ ਦਿੱਤਾ ਜਾਵੇਗਾ। ਪੰਚਕੁਲਾ ਪੁਲੀਸ ਨੇ ਯਮੁਨਾਨਗਰ ਪੁਲੀਸ ਨਾਲ ਪੂਰਾ ਸੰਪਰਕ ਬਣਾਇਆ ਹੋਇਆ ਹੈ। ਕੈਥਲ, ਪਿਹੋਵਾ, ਇਸਮਾਈਲਾਬਾਦ, ਥਾਨੇਸਰ, ਬਾਬੈਨ, ਸ਼ਾਹਬਾਦ ਤੋਂ ਆਉਣ ਵਾਲੇ ਵਾਹਨ ਅਧੋਆ, ਥਾਨਾ ਛਪਾਰ ਦੇ ਰਸਤੇ ਆਉਣਗੇ ਅਤੇ ਆਪਣੇ ਵਾਹਨ ਖੱਬੇ ਪਾਸੇ ਪਾਰਕਿੰਗ ਨੰਬਰ-2 ਖੜ੍ਹੇ ਹੋਣਗੇ। ਪਾਣੀਪਤ, ਕਰਨਾਲ ਅਤੇ ਲਾਡਵਾ ਤੋਂ ਆਉਣ ਵਾਲੇ ਵਾਹਨ ਰਾਦੌਰ ਵਾਲੇ ਪਾਸੇ ਤੋਂ ਆਉਣਗੇ ਅਤੇ ਖੱਬੇ ਪਾਸੇ ਪਾਰਕਿੰਗ ਨੰਬਰ-4 ਵਿੱਚ ਆਪਣੇ ਵਾਹਨ ਪਾਰਕ ਕਰਨਗੇ। ਪਲਵਲ, ਫਰੀਦਾਬਾਦ, ਸੋਨੀਪਤ ਅਤੇ ਸਮਾਲਖਾ ਤੋਂ ਆਉਣ ਵਾਲੇ ਵਾਹਨ ਸਿਵਾਹ (ਪਾਣੀਪਤ), ਸ਼ਾਮਲੀ, ਥਾਣਾ ਭਵਨ, ਸਹਾਰਨਪੁਰ, ਸਰਸਾਵਾ ਹੁੰਦਿਆਂ ਯਮੁਨਾਨਗਰ ਆਉਣਗੇ ਅਤੇ ਆਪਣੇ ਵਾਹਨ ਖੱਬੇ ਪਾਸੇ ਪਾਰਕਿੰਗ ਨੰਬਰ-4 ਵਿੱਚ ਪਾਰਕ ਕਰਨਗੇ। ਸਹਾਰਨਪੁਰ, ਪ੍ਰਤਾਪ ਨਗਰ, ਛਛਰੌਲੀ, ਵਿਆਸਪੁਰ, ਨਰਾਇਣਗੜ੍ਹ, ਜਗਾਧਰੀ ਅਤੇ ਯਮੁਨਾਨਗਰ ਤੋਂ ਆਉਣ ਵਾਲੇ ਵਾਹਨ ਆਪਣੇ ਵਾਹਨ ਸੱਜੇ ਪਾਸੇ ਪਾਰਕਿੰਗ ਨੰਬਰ-3 ਵਿੱਚ ਪਾਰਕ ਕਰਨਗੇ। ਪੰਚਕੂਲਾ ਪੁਲੀਸ ਜ਼ਿਲ੍ਹੇ ਦੇ ਸਰਹੱਦੀ ਹੱਦਾਂ ’ਤੇ ਨਾਕੇ ਲਗਾ ਕੇ ਪੂਰੀ ਚੈਕਿੰਗ ਕਰ ਰਹੇ ਹਨ।