ਪੱਤਰ ਪ੍ਰੇਰਕਫਗਵਾੜਾ, 9 ਜੂਨਛੇਂਵੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 10 ਜੂਨ ਸ਼ਾਮ ਤਿੰਨ ਵਜੇ ਇਤਿਹਾਸਿਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਰਵਾਨਾ ਹੋਵੇਗਾ, ਜੋ ਸਰਾਫ਼ਾ ਬਾਜ਼ਾਰ, ਮੋਤੀ ਬਾਜ਼ਾਰ, ਗੁਰਦੁਆਰਾ ਟੂਟੀਆਂ, ਮੁਹੱਲਾ ਅਰਜੁਨਪੁਰਾ, ਗੁਰਦੁਆਰਾ ਨਿੰਮਾ ਚੌਂਕ, ਗੁਰਦੁਆਰਾ ਰਾਮਗੜ੍ਹੀਆਂ ਰੋਡ, ਗਊਸ਼ਾਲਾ ਰੋਡ, ਛੱਤੀ ਖੂਹੀ, ਗੁਰਦੁਆਰਾ ਅਕਾਲੀਆਂ, ਲੋਹਾ ਮੰਡੀ, ਗਾਂਧੀ ਚੌਕ, ਬਾਂਸਾ ਬਾਜ਼ਾਰ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜੇਗਾ। ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਵਲਪਿੰਡੀ ਤਜਿੰਦਰ ਬਾਵਾ ਨੇ ਦੱਸਿਆ ਕਿ ਗੁਰਮਤਿ ਸਮਾਗਮ 12 ਜੂਨ ਦਿਨ ਵੀਰਵਾਰ ਨੂੰ ਸਵੇਰੇ 3 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ, ਸ਼ਾਮ ਨੂੰ 6 ਤੋਂ 11 ਵਜੇ ਤੱਕ ਹੋਵੇਗਾ।