ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਲਾਇਆ

ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਸਨਮਾਨਦੇ ਹੋਏ ਮੰਚ ਦੇ ਪ੍ਰਧਾਨ ਕਰਮਜੀਤ ਸਿੰਘ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 8 ਅਕਤੂਬਰ
‘ਲੋਕ ਸੇਵਾ ਮੰਚ’ ਦੇਵੀਗੜ੍ਹ ਵੱਲੋਂ ਡੀ.ਏ.ਵੀ. ਸਕੂਲ ਦੇਵੀਗੜ੍ਹ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ ਜਿਸ ਦਾ ਉਦਘਾਟਨ ਐੱਸ.ਡੀ.ਐੱਮ. ਦੂਧਨਸਾਧਾਂ ਅਜੇ ਅਰੋੜਾ ਨੇ ਕੀਤਾ। ਮੁੱਖ ਮਹਿਮਾਨ ਵਜੋਂ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਸ਼ਾਮਲ ਹੋਏ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਮਾਨ ਸਿੰਘ ਅਲੀਪੁਰ ਅਤੇ ਅਮਨ ਰਣਜੀਤ ਸਿੰਘ ਨੈਣਾ ਵਾਈਸ ਚੇਅਰਮੈਨ ਬਲਾਕ ਸੰਮਤੀ ਭੁਨਰਹੇੜੀ ਸ਼ਾਮਲ ਹੋਏ।
ਹੈਰੀਮਾਨ ਨੇ ਕਿਹਾ ਕਿ ਲੋਕ ਸੇਵਾ ਮੰਚ ਦੇਵੀਗੜ੍ਹ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਸ਼ਲਾਘਾਯੋਗ ਹਨ ਜੋ ਖੂਨ ਦਾਨ ਕੈਂਪ, ਅੱਖਾਂ ਦੇ ਕੈਂਪ, ਸਭਿਆਚਾਰਕ ਮੇਲੇ ਅਤੇ ਸਿਹਤ ਚੈਂਕਅਪ ਕੈਂਪ ਲਾ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਐੱਸ.ਡੀ.ਐੱਮ. ਦੁਧਨਸਾਧਾਂ ਅਜੇ ਅਰੋੜਾ ਨੇ ਕਿਹਾ ਕਿ ਲੋਕ ਸੇਵਾ ਮੰਚ ਦੇਵੀਗੜ੍ਹ ਵਲੋਂ ਪੇਂਡੂ ਇਲਾਕੇ ਵਿੱਚ ਕੈਂਪ ਲਾਉਣੇ ਚੰਗਾ ਕਾਰਜ ਹੈ। ਇਸ ਕੈਂਪ ਵਿੱਚ ਡਾ. ਨਵਦੀਪ ਸਿੰਘ ਵਾਲੀਆਂ ਵਲੋਂ ਆਪਣੇ ਪਿਤਾ ਸਵ: ਕ੍ਰਿਸ਼ਨ ਕੁਮਾਰ ਵਾਲੀਆ ਦੀ ਯਾਦ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਡਾ. ਨਵਦੀਪ ਵਾਲੀਆ ਐੱਮ.ਡੀ. ਤੇ ਡਾ. ਪਰਮਜੀਤ ਸਿੰਘ ਕਾਹਲੋਂ ਅਤੇ ਡਾ. ਅਰਵਿੰਦਰ ਕੌਰ ਭਾਟੀਆ ਨੇ 250 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਦਵਾਈਆਂ ਦਿੱਤੀਆਂ।
ਇਸ ਮੌਕੇ ਕਰਮਜੀਤ ਸਿੰਘ ਈਸਰਹੇੜੀ ਪ੍ਰਧਾਨ, ਹਰਦੇਵ ਸਿੰਘ ਘੜਾਮ ਚੇਅਰਮੈਨ, ਜੋਗਿੰਦਰ ਸਿੰਘ ਕਾਕੜਾ, ਗਣੇਸ਼ੀ ਲਾਲ, ਯਸ਼ਪਾਲ ਸਿੰਗਲਾ, ਗੁਰੀ ਜਲਾਲਾਬਾਦ, ਹਰਜਿੰਦਰ ਸਿੰਘ ਤੇ ਪ੍ਰਭਜਿੰਦਰ ਸਿੰਘ ਬੱਚੀ ਪੀ.ਏ., ਕਾਲਾ ਪੰਜੇਟਾ ਅਤੇ ਜਿਓਤੀ ਕੱਕੇਪੁਰ, ਕੇਹਰ ਸਿੰਘ, ਹਰਵਿੰਦਰ ਸਿੰਘ ਬੱਬੂ, ਹਰੀ ਚੰਦ ਭੋਲੀ, ਹਰਜੀਤ ਸਿੰਘ ਬਿੱਟੂ, ਕੁਲਵਿੰਦਰ ਸਿੰਘ, ਬੂਟਾ ਸਿੰਘ, ਹਰਮੀਕ ਸਿੰਘ, ਕਪਿਲ ਚੋਪੜਾ, ਗੁਰਮੀਤ ਸਿੰਘ ਤੇ ਮਨੋਜ ਕੁਮਾਰ ਆਦਿ ਵੀ ਮੌਜੂਦ ਸਨ।

Tags :