ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 8 ਅਕਤੂਬਰ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਦੁਆਰਾ ਗੁਫਾਸਰ ਰੋੜੇਵਾਲ ਸਾਹਿਬ ਵਿਖੇ ਗੱਦੀਨਸ਼ੀਨ ਸੰਤ ਬਾਬਾ ਗੁਰਚਰਨ ਦਾਸ ਦੀ ਰਹਿਨੁਮਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਬਾਬਾ ਕਸ਼ਮੀਰਾ ਸਿੰਘ ਅਲੌਹਰਾਂ ਸਾਹਿਬ ਵਾਲੇ, ਬਾਬਾ ਬਚਨ ਦਾਸ ਜੀ, ਸੰਤ ਸ਼ਮਸ਼ੇਰ ਸਿੰਘ ਅਲੀਮਾਜਰਾ, ਬਾਬਾ ਨਿਰਮਲ ਸਿੰਘ, ਬਾਬਾ ਸਾਧੂ ਸਿੰਘ ਘੁੰਡਰ ਤੇ ਗੱਦੀਨਸ਼ੀਨ ਸੰਤ ਬਾਬਾ ਗੁਰਚਰਨ ਦਾਸ ਨੇ ਕੀਰਤਨ ਉਪਦੇਸ਼ ਰਾਹੀਂ ਸੰਗਤ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਆ।

Tags :