ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ

ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀ|

ਰਵੇਲ ਸਿੰਘ ਭਿੰਡਰ
ਪਟਿਆਲਾ, 19 ਅਗਸਤ
ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਹੇਠ ਅੱਜ ਪੋਲੋ ਗਰਾਊਂਡ ਵਿੱਚ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਅੰਡਰ 25 ਸਾਲ ਅਰੰਭ ਹੋਏ| ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਐਥਲੈਟਿਕਸ ‘ਚ ਸ਼ਾਟ-ਪੁੱਟ ਵਿੱਚ ਲੜਕਿਆਂ ਦੇ ਵਰਗ ਵਿੱਚ ਰਣਜੀਤ ਸਿੰਘ ਨੇ ਪਹਿਲਾ ਸਥਾਨ, ਰਵਿੰਦਰ ਸਿੰਘ ਨੇ ਦੂਜਾ ਸਥਾਨ, ਯੁਵਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਦੇ ਵਰਗ ਵਿੱਚ ਰਾਜਬੀਰ ਕੌੋਰ ਨੇ ਪਹਿਲਾ ਸਥਾਨ, ਰਵਨੀਤ ਕੌੌਰ ਨੇ ਦੂਸਰਾ ਸਥਾਨ ਅਤੇ ਰਾਜਵੀਰ ਕੌੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਬਾਸਕਟਬਾਲ ਦੇ ਹੋਏ ਮੁਕਾਬਲਿਆਂ ‘ਚ ਲੜਕਿਆਂ ਦੇ ਵਰਗ ਵਿੱਚ ਮੋੋਦੀ ਕਾਲਜ ਨੇ ਮਲੇਨੀਅਮ ਕਲੱਬ ਨੂੰ, ਯੂਨੀਵਰਸਿਟੀ ਕਲੱਬ ਨੇ ਸਨੌਰ ਕਲੱਬ ਨੂੰ ਅਤੇ ਖ਼ਾਲਸਾ ਕਲੱਬ ਨੇ ਸਮਾਣਾ ਕਲੱਬ ਨੂੰ ਹਰਾਇਆ |
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬੈਡਮਿੰਟਨ ‘ਚ ਲੜਕਿਆਂ ਦੇ ਵਰਗ ਵਿੱਚ ਪਿਊਸ਼ ਨੇ ਅਰਮਾਨਿਆ ਨੂੰ ਤੋਂ ਅਤੇ ਸਚਿਤ ਮਿੱਤਲ ਨੇ ਗੁਰਮੀਤ ਸਿੰਘ ਤੋਂ ਅਤੇ ਸ਼ਿਖਰ ਨੇ ਕੇਸ਼ਵ ਤੋਂ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਦੱਸਿਆ ਕਿ ਜੂਡੋੋ ‘ਚ ਲੜਕਿਆਂ ਦੇ ਵਰਗ ਵਿੱਚ 60 ਕਿਲੋ ਗ੍ਰਾਮ ਭਾਰ ਵਿੱਚ ਸ਼ਿਵਾ ਕੁਮਾਰ ਨੇ ਪਹਿਲਾ ਸਥਾਨ, ਸੰਦੀਪ ਯਾਦਵ ਦੂਸਰਾ ਸਥਾਨ ਅਤੇ ਦੀਪਕ ਗੋੋਸਾਈ ਤੇ ਅਭਿਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ |
ਉਨ੍ਹਾਂ ਦੱਸਿਆ ਕਿ ਹਾਕੀ ਮੈਚ ‘ਚ ਲੜਕਿਆਂ ਦੇ ਵਰਗ ਵਿੱਚ ਮਹਿੰਦਰਾ ਕਾਲਜ ਨੇ ਪਾਤੜਾਂ ਨੂੰ 3-1 ਨਾਲ ਹਰਾਇਆ | ਇਸ ਤੋਂ ਇਲਾਵਾ ਵਾਲੀਬਾਲ ਦੇ ਹੋਏ ਮਕਾਬਲਿਆਂ ‘ਚ ਲੜਕੀਆਂ ਦੇ ਵਰਗ ਵਿੱਚ ਸੂਲਰ ਨੇ ਮੂੰਗੋੋ ਨੂੰ ਹਰਾਇਆ ਅਤੇ ਕਲਿਆਣ ਨੇ ਪੁਰਾਣੀ ਪੁਲੀਸ ਲਾਈਨ ਨੂੰ 2-0 ਨਾਲ ਹਰਾਇਆ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ, ਕੋਚ, ਖਿਡਾਰੀ ਅਤੇ ਖੇਡ ਵਿਭਾਗ ਦਾ ਅਮਲਾ ਹਾਜ਼ਰ ਸੀ |