ਪੋਲ ਵਾਲਟ: ਡੁਪਲਾਂਟਿਸ ਨੇ ਆਪਣਾ ਵਿਸ਼ਵ ਰਿਕਾਰਡ ਸੁਧਾਰਿਆ
04:29 AM Mar 02, 2025 IST
Advertisement
ਕਲੇਰਮੌਂਟ ਫੇਰਾਂ (ਫਰਾਂਸ), 1 ਮਾਰਚ
ਮੋਂਡੋ ਡੁਪਲਾਂਟਿਸ ਨੇ ਇੱਥੇ ਵਿਸ਼ਵ ਅਥਲੈਟਿਕ ਇਨਡੋਰ ਟੂਰ ਮੀਟ ਦੌਰਾਨ ਪੋਲ ਵਾਲਟ ਵਿੱਚ 6.27 ਮੀਟਰ ਛਾਲ ਨਾਲ ਆਪਣਾ ਰਿਕਾਰਡ ਬਿਹਤਰ ਕੀਤਾ। ਓਲੰਪਿਕ ਅਤੇ ਵਿਸ਼ਵ ਚੈਂਪੀਅਨ ਡੁਪਲਾਂਟਿਸ ਨੇ ਪੋਲੈਂਡ ਵਿੱਚ ਅਗਸਤ ’ਚ ਬਣਾਏ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਇੱਕ ਸੈਂਟੀਮੀਟਰ ਨਾਲ ਬਿਹਤਰ ਕੀਤਾ। ਇਹ ਪੋਲ ਵਾਲਟ ਵਿੱਚ ਉਸ ਦਾ 11ਵਾਂ ਵਿਸ਼ਵ ਰਿਕਾਰਡ ਹੈ। ਉਸ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਇੱਥੇ ਰਿਕਾਰਡ ਕਾਇਮ ਕੀਤਾ। -ਏਪੀ
Advertisement
Advertisement
Advertisement