ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 56 ਲੱਖ ਠੱਗੇ
05:15 AM Dec 01, 2024 IST
Advertisement
ਪੱਤਰ ਪ੍ਰੇਰਕ
ਦੇਵੀਗੜ੍ਹ, 30 ਨਵੰਬਰ
ਇੱਥੇ ਇਕ ਕੰਪਨੀ ਵਿੱਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਈ ਵਿਅਕਤੀਆਂ ਨਾਲ 56 ਲੱਖ ਰੁਪਏ ਦੀ ਠੱਗੀ ਵੱਜੀ ਹੈ। ਥਾਣਾ ਜੁਲਕਾਂ ਦੀ ਪੁਲੀਸ ਅਨੁਸਾਰ ਪਿੰਡ ਮਿਹੋਣ ਦੇ ਗੁਰਦੀਪ ਸਿੰਘ ਪੁੱਤਰ ਭੀਮ ਸਿੰਘ ਨੇ ਥਾਣਾ ਜੁਲਕਾਂ ’ਚ ਸ਼ਿਕਾਇਤ ਦਰਜ ਕਰਵਾਈ ਕਿ ਕੁਝ ਵਿਅਕਤੀਆਂ ਨੇ ਉਸ ਨਾਲ ਤੇ ਉਸ ਦੇ ਸਾਥੀਆਂ ਅਮਨਦੀਪ ਸਿੰਘ, ਜਸਵੀਰ ਸਿੰਘ, ਮਨਜਿੰਦਰ ਕੌਰ, ਜਤਿੰਦਰ ਸਿੰਘ, ਕਸ਼ਮੀਰ ਸਿੰਘ ਵਗੈਰਾ ਨਾਲ ਇਕ ਕੰਪਨੀ ਵਿੱਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 56 ਲੱਖ ਦੀ ਠੱਗੀ ਮਾਰੀ ਹੈ। ਇਸ ਦੀ ਪੜਤਾਲ ਕਰਕੇ ਥਾਣਾ ਜੁਲਕਾਂ ਦੀ ਪੁਲੀਸ ਨੇ ਸੁਭਾਸ਼ ਚੰਦ, ਸ਼ਾਮ ਸੁੰਦਰ ਵਾਸੀ ਪਿੰਡ ਗੁਡੀਆਂ ਖੇੜਾ, ਲਾਭ ਸਿੰਘ ਵਾਸੀ ਭਿੰਡਰ ਕਲੋਨੀ ਸਮਾਣਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement