ਪੈਰਿਸ ਡਾਇਮੰਡ ਲੀਗ ’ਚ ਚੋਪੜਾ ਦੀ ਨਜ਼ਰ ਸੋਨ ਤਗ਼ਮੇ ’ਤੇ
05:56 AM Jun 15, 2025 IST
Advertisement
ਪੈਰਿਸ: ਲਗਾਤਾਰ ਦੋ ਮੁਕਾਬਲਿਆਂ ਵਿੱਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ 20 ਜੂਨ ਨੂੰ ਜਦੋਂ ਅੱਠ ਸਾਲਾਂ ਵਿੱਚ ਪਹਿਲੀ ਵਾਰ ਪੈਰਿਸ ਡਾਇਮੰਡ ਲੀਗ ਵਿੱਚ ਹਿੱਸਾ ਲਵੇਗਾ ਤਾਂ ਉਸ ਦਾ ਟੀਚਾ ਸੋਨ ਤਗ਼ਮਾ ਜਿੱਤਣਾ ਹੋਵੇਗਾ। 27 ਸਾਲਾ ਭਾਰਤੀ ਅਥਲੀਟ ਨੇ ਫਰਾਂਸ ਦੀ ਰਾਜਧਾਨੀ ਵਿੱਚ ਹੋਈਆਂ ਓਲੰਪਿਕ ਖੇਡਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਪਿਛਲੇ ਸਾਲ ਪੈਰਿਸ ਡਾਇਮੰਡ ਲੀਗ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਨੇ ਆਖਰੀ ਵਾਰ 2017 ਵਿੱਚ ਇਸ ਲੀਗ ’ਚ ਜੂਨੀਅਰ ਵਿਸ਼ਵ ਚੈਂਪੀਅਨ ਵਜੋਂ ਹਿੱਸਾ ਲਿਆ ਸੀ ਅਤੇ 84.67 ਮੀਟਰ ਦੇ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਿਹਾ ਸੀ। -ਪੀਟੀਆਈ
Advertisement
Advertisement
Advertisement
Advertisement