For the best experience, open
https://m.punjabitribuneonline.com
on your mobile browser.
Advertisement

ਪੈਰਿਸ ਡਾਇਮੰਡ ਲੀਗ ਅੱਜ ਤੋਂ; ਚੋਪੜਾ ਤੇ ਵੈੱਬਰ ਹੋਣਗੇ ਆਹਮੋ-ਸਾਹਮਣੇ

04:08 AM Jun 20, 2025 IST
ਪੈਰਿਸ ਡਾਇਮੰਡ ਲੀਗ ਅੱਜ ਤੋਂ  ਚੋਪੜਾ ਤੇ ਵੈੱਬਰ ਹੋਣਗੇ ਆਹਮੋ ਸਾਹਮਣੇ
ਨੀਰਜ ਚੋਪੜਾ ਤੇ ਜੂਲੀਅਨ ਵੈੱਬਰ
Advertisement

ਪੈਰਿਸ, 19 ਜੂਨ

Advertisement

90 ਮੀਟਰ ਦੀ ਦੂਰੀ ਪਾਰ ਕਰ ਚੁੱਕੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਭਾਰਤੀ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਅਤੇ ਜਰਮਨੀ ਦੇ ਜੂਲੀਅਨ ਵੈੱਬਰ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਪੈਰਿਸ ਡਾਇਮੰਡ ਲੀਗ ਦੌਰਾਨ ਮੁੜ ਆਹਮੋ ਸਾਹਮਣੇ ਹੋਣਗੇ। ਇਸ ਦੌਰਾਨ ਚੋਪੜਾ ਦੀਆਂ ਨਜ਼ਰਾਂ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਣ ’ਤੇ ਹੋਣਗੀਆਂ। ਡਾਇਮੰਡ ਲੀਗ ਦੇ ਦੂਜੇ ਗੇੜ ਦੇ ਜੈਵੇਲਿਨ ਥ੍ਰੋਅ ਮੁਕਾਬਲੇ ਦੌਰਾਨ ਦੋ ਵਾਰ ਦਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦਾ ਐਂਡਰਸਨ ਪੀਟਰਸ ਵੀ ਅੱਠ ਦਾਅਵੇਦਾਰਾਂ ’ਚ ਸ਼ਾਮਲ ਹੋਵੇਗਾ। ਇਨ੍ਹਾਂ ਵਿਚੋਂ ਪੰਜ ਖਿਡਾਰੀ 90 ਮੀਟਰ ਦਾ ਦੂਰੀ ਪਾਰ ਚੁੱਕੇ ਹਨ।

Advertisement
Advertisement

ਵੈੱਬਰ ਨੇ 16 ਮਈ ਨੂੰ ਦੋਹਾ ਡਾਇਮੰਡ ਲੀਗ ’ਚ ਨੀਰਜ ਚੋਪੜਾ ਨੂੰ ਹਰਾਇਆ ਸੀ, ਜਿੱਥੇ ਚੋਪੜਾ ਨੇ 90 ਮੀਟਰ ਤੋਂ ਵੱਧ ਦੂਰੀ ’ਤੇ ਜੈਵੇਲਿਨ ਸੁੱਟੀ ਸੀ। ਵੈੱਬਰ ਨੇ ਆਖਰੀ ਕੋਸ਼ਿਸ਼ ’ਚ 91.06 ਮੀਟਰ ਥ੍ਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ ਜਦਕਿ ਚੋਪੜਾ 90.23 ਮੀਟਰ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਿਹਾ ਸੀ। ਵੈੱਬਰ ਨੇ 23 ਮਈ ਓਰਲੇਨ ਜਾਨੁਸਜ਼ ਕੁਸੋਸਿੰਸਕੀ ਮੈਮੋਰੀਅਲ ਚੈਂਪੀਅਨਸ਼ਿਪ ’ਚ ਵੀ ਚੋਪੜਾ ਨੂੰ ਹਰਾਇਆ ਸੀ। ਐਂਡਰਸਨ ਦੋਹਾ ਤੇ ਪੋਲੈਂਡ ’ਚ ਹੋਏ ਮੁਕਾਬਲਿਆਂ ’ਚ ਤੀਜੇ ਸਥਾਨ ’ਤੇ ਰਿਹਾ ਸੀ।

ਹੁਣ ਨੀਰਜ ਚੋਪੜਾ ਦੀ ਕੋਸ਼ਿਸ਼ ਵੈਬਰ ਤੋਂ ਮਿਲੀਆਂ ਪਿਛਲੀਆਂ ਦੋ ਹਾਰਾਂ ਦਾ ਹਿਸਾਬ ਬਰਾਬਰ ਕਰਨ ਦੀ ਹੋਵੇਗੀ। ਨੀਰਜ ਡਾਇਮੰਡ ਲੀਗ ਦੇ ਪੈਰਿਸ ਗੇੜ ’ਚ ਅੱਠ ਸਾਲਾਂ ਬਾਅਦ ਖੇਡ ਰਿਹਾ ਹੈ। ਇਸ ਤੋਂ ਬਾਅਦ ਚੋਪੜਾ 24 ਜੂਨ ਚੈੱਕ ਗਣਰਾਜ ’ਚ ਗੋਲਡਨ ਸਪਾਈਕ ਅਥਲੈਟਿਕਸ ਮੀਟ ’ਚ ਹਿੱਸਾ ਲਵੇਗਾ। -ਪੀਟੀਆਈ

Advertisement
Author Image

Advertisement