ਲਹਿਰਾਗਾਗਾ: ਪੈਨਸ਼ਨਰਜ਼ ਐਸੋਸੀਏਸ਼ਨ ਲਹਿਰਾਗਾਗਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖ਼ਿਲਾਫ਼ ਗੇਟ ਰੈਲੀ ਮੌਕੇ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਵਿੱਚ ਵੱਖ ਵੱਖ ਬੁਲਾਰਿਆਂ ਗੁਰਨਾਮ ਸਿੰਘ ਸਰਕਲ ਸਹਾਂ ਸਕੱਤਰ ਸਰਕਲ ਪ੍ਰਧਾਨ ਸੀਤਾ ਰਾਮ ਲਹਿਰਾਗਾਗਾ ਡਵੀਜ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਸਿੰਘ ਮੂਨਕ ,ਡਵੀਜ਼ਨ ਆਗੂ ਗੁਰਪਿਆਰ ਸਿੰਘ ,ਮਨਸ਼ਾ ਸਿੰਘ ਨਛਤੱਰ ਸਿੰਘ ਅਤੇ ਹੋਰ ਆਗੂਆਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਅੱਠਵਾਂ ਪੇਅ ਕਮਿਸ਼ਨ ਵਿੱਚ ਪੈਨਸਨਰਾਂ ਦੀਆਂ ਪੈਨਸ਼ਨਾਂ ਵਿੱਚ ਕਟੌਤੀ ਅਤੇ ਪੰਜਾਬ ਸਰਕਾਰ ਦੁਆਰਾ ਰਹਿੰਦੀਆਂ ਯੋਗ ਮੰਗਾਂ ਨਾ ਮੰਨਣ ਸਬੰਧੀ ਸਖ਼ਤ ਨਿਖੇਧੀ ਕੀਤੀ। ਸਟੇਜ ਦੀ ਕਾਰਵਾਈ ਜਗਦੇਵ ਸਿੰਘ ਸਕੱਤਰ ਨੇ ਚਲਾਈ। -ਪੱਤਰ ਪ੍ਰੇੇਰਕ