ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਇਕਾਈ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਧੂਰੀ, 11 ਅਪਰੈਲ
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੀ ਕਾਰਜਕਾਰਨੀ ਦੀ ਮੀਟਿੰਗ ਸਰਪ੍ਰਸਤ ਹੇਮ ਰਾਜ ਸ਼ਰਮਾ ਅਤੇ ਜਨਰਲ ਸਕੱਤਰ ਡਾ ਅਮਰਜੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਸੀਨੀਅਰ ਆਗੂਆਂ ਰਮੇਸ਼ ਸ਼ਰਮਾ, ਹੰਸ ਰਾਜ ਗਰਗ, ਸੋਮ ਨਾਥ ਅੱਤਰੀ, ਚਰਨਜੀਤ ਸਿੰਘ ਕੈਂਥ ਜਿੱਥੇ ਪੈਨਸ਼ਨਰ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਘੇਸਲ ਰੱਵਈਏ ਦੀ ਨਿਖੇਧੀ ਕੀਤੀ ਉਥੇ ਹੀ ਸਮੂਹ ਪੈਨਸ਼ਨਰਾਂ ਨੂੰ ਆਪਣਾ ਏਕਾ ਵਿਸ਼ਾਲ ਕਰਦੇ ਹੋਏ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ।
ਸਤੀਸ਼ ਅਰੋੜਾ, ਇੰਦਰਜੀਤ ਸ਼ਰਮਾ, ਸਤੀਸ਼ ਸ਼ਰਮਾ, ਗੁਰਮੇਲ ਸਿੰਘ, ਫ਼ਕੀਰ ਸਿੰਘ, ਗੁਰਦਾਸ ਬਾਂਸਲ, ਭਜਨ ਸਿੰਘ ਰੰਗੀਆਂ ਨੇ ਸਰਕਾਰ ਤੋਂ ਪੇ ਕਮਿਸ਼ਨ ਦਾ ਬਕਾਇਆ ਇੱਕਮੁਸ਼ਤ ਅਤੇ ਡੀ ਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਅਦਾ ਕਰਨ ਦੀ ਮੰਗ ਕੀਤੀ। ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਦੇ ਸੱਟ ਲੱਗਣ ਕਾਰਨ ਸਰਬਸੰਮਤੀ ਨਾਲ ਚਰਨਜੀਤ ਸਿੰਘ ਕੈਂਥ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਇੱਕ ਵੱਖਰੇ ਮਤੇ ਰਾਹੀਂ ਪੈਨਸ਼ਨ ਦਫ਼ਤਰ ਜੋਕਿ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ 1180 ਧੂਰੀ ਦੇ ਨਾਂ ’ਤੇ ਅਲਾਟ ਹੋਇਆ ਹੈ ਉਪਰ ਨਵੀਂ ਬਣੇ ਗਰੁੱਪ ਦੇ ਕਬਜ਼ੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਹ ਨਜਾਇਜ਼ ਕਬਜ਼ਾ ਤੁਰੰਤ ਖਾਲੀ ਕਰਵਾਇਆ ਜਾਵੇ।
ਇਸ ਮੌਕੇ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ, ਡਾ ਹਰਦਿਆਲ ਸਿੰਘ, ਮੂਲ ਚੰਦ ਸ਼ਰਮਾ, ਜਾਗਰ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ ਘਨੌਰੀ, ਜਸਵੰਤ ਰਾਏ ਗੁਪਤਾ, ਸ਼ਿਵ ਕੁਮਾਰ ਲੋਮਸ, ਗੁਰਮੇਲ ਸਿੰਘ ਹਸਨਪੁਰ, ਕੇ ਐਮ ਆਰਟਿਸਟ, ਮਾਸਟਰ ਰਾਮ ਸਰੂਪ, ਤਰਲੋਚਨ ਸਿੰਘ, ਸਰਬਜੀਤ ਸਿੰਘ, ਜੋਗਿੰਦਰ ਸਿੰਘ ਪੁੰਨਾਵਾਲ, ਤੇਜਾ ਸਿੰਘ, ਮੇਜਰ ਸਿੰਘ, ਰਲਾ ਸਿੰਘ, ਅਨਿਲ ਕੁਮਾਰ, ਅਵਤਾਰ ਸਿੰਘ, ਮੱਘਰ ਸਿੰਘ, ਬਲਵੰਤ ਸਿੰਘ ਘਨੌਰ,ਆਤਮਾ ਸਿੰਘ ਘਨੌਰ , ਰਾਮ ਲਾਲ, ਕਰਮਜੀਤ ਸਿੰਘ, ਹਰਮਿੰਦਰ ਸਿੰਘ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ।