ਪੱਤਰ ਪ੍ਰੇਰਕਜਗਰਾਉਂ, 30 ਨਵੰਬਰਸੀਨੀਅਰ ਮੈਡੀਕਲ ਅਫਸਰ ਡਾ. ਵਰੁਨ ਸੱਗੜ ਦੀ ਪ੍ਰਧਾਨਗੀ ਹੇਠ ਅੱਜ ਬਲਾਕ ਹਠੂਰ ਵਿੱਚ ਸੀ.ਐਚ.ਸੀ ਵਿੱਚ ਡੀ-ਵਾਰਮਿੰਗ ਦਿਵਸ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਵਰੁਨ ਸੱਗੜ ਨੇ ਦੱਸਿਆ ਕਿ ਬੱਚਿਆਂ ਨੂੰ ਪੇਟ ਦੇ ਕੀੜਿਆਂ ਵਾਲੀਆਂ ਗੋਲੀਆਂ ਨਾ ਖਵਾਉਣ ਕਾਰਨ ਖੂਨ ਦੀ ਕਮੀ ਤੇ ਹੋਰ ਸਰੀਰਕ ਕਮੀਆਂ ਤੇ ਬਿਮਾਰੀਆਂ ਹੋ ਸਕਦੀਆਂ ਹਨ। ਬਲਾਕ ਐਜੂਕੇਟਰ ਜਗਸੀਰ ਸਿੰਘ ਟਿੱਬਾ, ਸੀਮਾ ਮਹਿਤਾ ਫਾਰਮੇਸੀ ਅਫਸਰ, ਸਟਾਫ ਨਰਸ ਵੀਰਪਾਲ ਰੂੰਮੀ, ਡਾ. ਗੌਰਵ ਜੈਨ ਨੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਹਰ 6 ਮਹੀਨੇ ਬਾਅਦ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਵਾਉਣੀਆਂ ਜ਼ਰੂਰੀ ਹਨ।