ਪੁਸ਼ਪਿੰਦਰ ਮਹਿਤਾ ਲਾਇਨਜ਼ ਕਲੱਬ ਦੇ ਪ੍ਰਧਾਨ ਬਣੇ
ਹਰਜੀਤ ਸਿੰਘ
ਜ਼ੀਰਕਪੁਰ, 12 ਮਾਰਚ
ਲਾਇਨਜ਼ ਕਲੱਬ ਜ਼ੀਰਕਪੁਰ ਇਲੀਟ ਦੀ ਨਵੀਂ ਟੀਮ ਦੀ ਚੋਣ ਸਰਬਸੰਮਤੀ ਨਾਲ ਹੋਈ। ਲਾਇਨਜ਼ ਇੰਟਰਨੈਸ਼ਨਲ ਦੇ ਰੀਜ਼ਨ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪੁਸ਼ਪਿੰਦਰ ਮਹਿਤਾ ਭਗਵਾਸੀ ਨੂੰ ਸਾਲ-2025-26 ਲਈ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਰਿਜ਼ਨ ਦੇ ਸੈਕਟਰੀ ਸਨੰਤ ਭਾਰਦਵਾਜ ਨੇ ਦੱਸਿਆ ਕਿ ਨਵੀਂ ਚੁਣੀ ਟੀਮ ਵਿਚ ਡਿੰਪੀ ਗੁਪਤਾ ਚਾਰਟਰ ਪ੍ਰੈਜ਼ੀਡੈਂਟ, ਬਿਕਰਮਜੀਤ ਸਿੰਘ ਮਾਨ ਖ਼ਜ਼ਾਨਚੀ ਅਤੇ ਗੁਰਪ੍ਰੀਤ ਕੌਰ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਪਵਨ ਬਾਂਸਲ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਲੌਂਗੀਆ ਵਾਈਸ ਪ੍ਰਧਾਨ-2, ਕਲੱਬ ਕੋਆਰਡੀਨੇਟਰ ਹਰਪ੍ਰੀਤ ਸਿੰਘ ਟਿੰਕੂ, ਸਰਵਿਸ ਚੇਅਰਪਰਸਨ ਜਸਮੇਰ ਰਾਣਾ, ਪ੍ਰੋਜੈਕਟ ਚੇਅਰਮੈਨ ਆਰ.ਜੇ. ਸਿੰਘ, ਮੈਂਬਰਸ਼ਿਪ ਚੇਅਰਮੈਨ ਡਾਕਟਰ ਅਦਿੱਤਯ ਨਿਯੋਗੀ, ਟੇਮਰ ਅਜੇ ਰਾਣਾ ਤੇ ਲੱਕੀ ਮਖੀਜਾ ਕਲੱਬ ਐਡਮਿਨੀਸਟਰੇਸ਼ਨ ਚੁਣੇ ਗਏ। ਰਿਜ਼ਨ ਚੇਅਰਪਰਸਨ ਕ੍ਰਿਸ਼ਨਪਾਲ ਸ਼ਰਮਾ ਨੇ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਿਭਾਉਣ ਲਈ ਪ੍ਰੇਰਿਆ।