ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ
04:11 AM Jun 25, 2025 IST
Advertisement
ਸੁਖਵੀਰ ਗਰੇਵਾਲ
ਕੈਲਗਰੀ: ਕੈਲਗਰੀ ਸ਼ਹਿਰ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਗਰੀਨ ਪਲਾਜ਼ਾ ਵਿੱਚ ਪੁਸਤਕ ਮੇਲਾ ਕਰਵਾਇਆ ਗਿਆ। ਮਾਸਟਰ ਭਜਨ ਦੀ ਅਗਵਾਈ ਹੇਠ ਸਾਲ 2025 ਦਾ ਇਹ ਦੂਜਾ ਪੁਸਤਕ ਮੇਲਾ ਸੀ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਰੰਗ ਮੰਚ ਨਿਰਦੇਸ਼ਕ, ਅਦਾਕਾਰ ਤੇ ਲੇਖਕ ਹਰਕੇਸ਼ ਚੌਧਰੀ ਨੇ ਮੇਲੇ ਦਾ ਉਦਘਾਟਨ ਕੀਤਾ। ਉਸ ਨੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੀ ਪ੍ਰਸੰਸਾ ਕੀਤੀ ਕਿ ਉਹ ਕੈਲਗਰੀ ਸ਼ਹਿਰ ਵਿੱਚ ਅਜਿਹੇ ਉਪਰਾਲੇ ਕਰਕੇ ਸ਼ਹਿਰ ਵਾਸੀਆਂ ਨੂੰ ਕਿਤਾਬਾਂ ਨਾਲ ਜੋੜ ਰਹੀ ਹੈ। ਮਾਸਟਰ ਭਜਨ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਰਾਹੀਂ ਪਾਠਕਾਂ ਦੀ ਗਿਣਤੀ ਵਿੱਚ ਹਰ ਵਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਪ੍ਰੋਗਰੈਸਿਵ ਕਲਾ ਮੰਚ ਤੋਂ ਕਮਲਪ੍ਰੀਤ ਪੰਧੇਰ ਨੇ 28 ਜੂਨ ਨੂੰ ਹੋਣ ਵਾਲੇ ਨਾਟਕ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ।
Advertisement
Advertisement
Advertisement
Advertisement