ਪਟਿਆਲਾ: ਸਾਹਿਤਕਾਰਾਂ ਦਾ ਕਮਰਾ ਪਟਿਆਲਾ ਵਿੱਚ ਪੰਜਾਬੀ ਸ਼ਾਇਰ, ਅਨੁਵਾਦਕ ਤੇ ਬਾਲ ਸਾਹਿਤ ਲੇਖਕ ਤਰਸੇਮ ਬਰਨਾਲਾ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤਰਸੇਮ ਦੁਆਰਾ ਪ੍ਰਸਿੱਧ ਹਿੰਦੀ ਸ਼ਾਇਰ ਰਾਜੇਸ਼ ਜੋਸ਼ੀ ਦੀ ਅਨੁਵਾਦ ਕੀਤੀ ਪੁਸਤਕ ‘ਬੱਚੇ ਸਕੂਲ ਚੱਲੇ ਨੇ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸ਼ਾਇਰ, ਆਲੋਚਕ ਡਾ. ਗੁਰਮੀਤ ਕੱਲਰਮਾਜਰੀ ਨੇ ਕੀਤੀ। ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ, ਡਾ. ਸੰਤੋਖ ਸੁੱਖੀ, ਨਰਿੰਦਰਪਾਲ ਕੌਰ, ਦੀਪਕ ਧਲੇਵਾਂ, ਸੁਖਵਿੰਦਰ, ਚਿੱਟਾ ਸਿੱਧੂ, ਹਰਜੀਤ ਸਿੰਘ ਅਤੇ ਸਤਪਾਲ ਭੀਖੀ ਨੇ ਸੰਵਾਦ ਰਚਾਇਆ। ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਤਰਸੇਮ ਨੇ ਇੱਕ ਸੰਸਥਾ ਜਿੰਨਾ ਕੰਮ ਕੀਤਾ ਹੈ। ਇਸ ਮੌਕੇ ਤਰਸੇਮ ਡਕਾਲਾ, ਪਰਮ ਅੰਟਾਲ, ਹਸਨਪਰੀਤ, ਚਮਕੌਰ ਬਿੱਲਾ, ਬਖਸ਼ਪ੍ਰੀਤ, ਕਮਲ ਬਾਲਦ ਕਲਾਂ, ਸੁਖਚੈਨ,ਨਵਜੋਤ ਸਿੰਘ, ਹਰਮੀਤ ਧਾਲੀਵਾਲ, ਜਸਵੀਰ ਸਿੰਘ ਅਤੇ ਗੁਰਮੀਤ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ