ਪੁਲੀਸ ਵਲੋਂ ਵੱਖ ਵੱਖ ਥਾਈਂ ਝੰਡਾ ਮਾਰਚ

ਝੰਡਾ ਮਾਰਚ ਦੀ ਅਗਵਾਈ ਕਰਦੇ ਥਾਣਾ ਮੁਖੀ ਹਰਵਿੰਦਰ ਕੌਰ।

ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 12 ਅਗਸਤ
15 ਅਗਸਤ ਅਤੇ ਈਦ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਥਾਣਾਗੋਇੰਦਵਾਲ ਸਾਹਿਬ ਦੇ ਮੁਖੀ ਹਰਵਿੰਦਰ ਕੌਰ ਦੀ ਅਗਵਾਈ ਵਿੱਚ ਪੁਲੀਸ ਲੇ ਕਸਬਾ ਗੋਇੰਦਵਾਲ ਸਾਹਿਬ ਦੇ ਵੱਖ ਵੱਖ ਬਾਜ਼ਾਰਾਂ ਅਤੇ ਨਿੰਮ ਵਾਲੀ ਘਾਟੀ ਵਿੱਚ ਝੰਡਾ ਮਾਰਚ ਕੀਤਾ ।ਇਸ ਮੌਕੇ ਐਸਐਚਓ ਹਰਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁੱਖੀ ਧਰੁਵ ਦਹੀਆ ਵੱਲੋ ਦਿੱਤੇ ਨਿਰਦੇਸ਼ਾਂ ਅਨੁਸਾਰ 15 ਅਗਸਤ ਨੂੰ ਮੁੱਖ ਰੱਖਦਿਆਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਚੋਹਲਾ ਸਾਹਿਬ ਪੁਲੀਸ ਅਤੇ ਵੱਖ ਵੱਖ ਚੌਂਕੀਆ ਦੀ ਪੁਲੀਸ ਫੋਰਸ ਸਮੇਤ ਕਸਬਾ ਗੋਇੰਦਵਾਲ ਸਾਹਿਬ, ਫਤਿਆਬਾਦ ਅਤੇ ਖਡੂਰ ਸਾਹਿਬ ਖੇਤਰ ਵਿੱਚ ਝੰਡਾ ਮਾਰਚ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਝੰਡਾ ਮਾਰਚ ਤੋਂ ਇਲਾਵਾ ਪੁਲੀਸ ਵੱਲੋ ਸੁਰੱਖਿਆ ਪ੍ਰਬੰਧਾਂ ਨੂੰ ਲੈਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅਮਨ ਕਾਨੂੰਨ ਦੀ ਸਥਿਤੀ ਹਰ ਹੀਲੇ ਬਰਕਰਾਰ ਰੱਖੀ ਜਾਵੇਗੀ ।
ਤਰਨ ਤਾਰਨ (ਪੱਤਰ ਪ੍ਰੇਰਕ) : ਆਜ਼ਾਦੀ ਦਿਹਾੜੇ ਤੋਂ ਤਿੰਨ ਦਿਨ ਪਹਿਲਾਂ ਪੁਲੀਸ ਵਲੋਂ ਅੱਜ ਸ਼ਹਿਰ ਵਿਚ ਝੰਡਾ ਮਾਰਚ ਕੀਤਾ ਗਿਆ| ਮਾਰਚ ਦੀ ਅਗਵਾਈ ਐਸਪੀ (ਪੜਤਾਲ) ਹਰਜੀਤ ਸਿੰਘ ਧਾਲੀਵਾਲ ਨੇ ਕੀਤੀ ਜਦਕਿ ਇਸ ਮਾਰਚ ਵਿਚ ਡੀਐਸਪੀ ਕੰਵਲਜੀਤ ਸਿੰਘ, ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਕਰੀਬ 100 ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਹਿੱਸਾ ਲਿਆ ਗਿਆ|
ਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮਾਰਚ ਰਾਹੀਂ ਜਿਥੇ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਸ਼ਰਾਰਤੀ ਤੱਤਾਂ ਨੂੰ ਕੋਈ ਭੜਕਾਊ ਕਾਰਵਾਈ ਕਰਨ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ ਉਥੇ ਆਮ ਸ਼ਹਿਰੀਆਂ ਨੂੰ ਆਜ਼ਾਦੀ ਸਮਾਗਮਾਂ ਵਿਚ ਪੂਰੇ ਜੋਸ਼ ਨਾਲ ਸ਼ਾਮਲ ਹੋਣ ਲਈ ਸੰਦੇਸ਼ ਦਿੱਤਾ ਗਿਆ| ਇਹ ਮਾਰਚ ਸ਼ਹਿਰ ਦੀ ਮੁੱਖ ਸੜਕ ਤੇ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਸਰਹਾਲੀ ਰੋਡ ਦੇ ਮਾਝਾ ਪਬਲਿਕ ਸਕੂਲ ਤੱਕ ਗਿਆ|