ਹਤਿੰਦਰ ਮਹਿਤਾਜਲੰਧਰ, 11 ਅਪਰੈਲਪੁਲੀਸ ਟੀਮ ਨੇ ਅਚਾਨਕ ਨੂਰਮਹਿਲ ਨੇੜੇ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਅਤੇ ਵੇਚੀਆਂ ਜਾ ਰਹੀਆਂ ਦਵਾਈਆਂ ਦਾ ਡਾਟਾ ਵੀ ਇਕੱਠਾ ਕੀਤਾ। ਚੈਕਿੰਗ ਦੌਰਾਨ ਇਹ ਮੁੱਖ ਤੌਰ ’ਤੇ ਦੇਖਿਆ ਗਿਆ ਕਿ ਕੋਈ ਵੀ ਮੈਡੀਕਲ ਸਟੋਰ ਮਾਲਕ ਨਸ਼ੀਲੇ ਪਦਾਰਥ ਜਾਂ ਕੋਈ ਹੋਰ ਪਾਬੰਦੀਸ਼ੁਦਾ ਦਵਾਈ ਨਹੀਂ ਵੇਚ ਰਿਹਾ। ਇਹ ਕਾਰਵਾਈ ਪੁਲੀਸ ਵੱਲੋਂ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਦੇ ਸਹਿਯੋਗ ਨਾਲ ਕੀਤੀ ਗਈ। ਜਲੰਧਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਮੁੱਖ ਚਰਚਾ ਨਸ਼ੇ ਦੇ ਖਾਤਮੇ ’ਤੇ ਹੋਈ। ਇਸ ਮਗਰੋਂ ਅੱਜ ਪੁਲੀਸ ਵੱਲੋਂ ਇਹ ਕਾਰਵਾਈ ਕੀਤੀ ਗਈ।ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨੂਰਮਹਿਲ ਥਾਣਾ ਖੇਤਰ ਵਿੱਚ ਕੈਮਿਸਟ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਹ ਚੈਕਿੰਗ ਡੀਐੱਸਪੀ ਸੁਖਪਾਲ ਸਿੰਘ ਵੱਲੋਂ ਕੀਤੀ ਗਈ। ਨਕੋਦਰ ਵਿੱਚ ਡਰੱਗ ਇੰਸਪੈਕਟਰ ਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਦੀ ਮੌਜੂਦਗੀ ਵਿੱਚ ਚੈਕਿੰਗ ਕੀਤੀ ਗਈ। ਇਸ ਸਮੇਂ ਦੌਰਾਨ, ਕਈ ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਗਿਆ, ਜਿਸ ਵਿੱਚ ਦਵਾਈਆਂ ਦੇ ਰਿਕਾਰਡ, ਮਿਆਦ ਪੁੱਗ ਚੁੱਕੀਆਂ ਦਵਾਈਆਂ ਅਤੇ ਕਿਸੇ ਵੀ ਤਰ੍ਹਾਂ ਦੀਆਂ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਦੀ ਜਾਂਚ ਸ਼ਾਮਲ ਸੀ। ਐੱਸਐੱਸਪੀ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਯੋਗਦਾਨ ਪਾਉਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਨਜ਼ਦੀਕੀ ਪੁਲੀਸ ਸਟੇਸ਼ਨ ਜਾਂ ਪੁਲੀਸ ਹੈਲਪਲਾਈਨ ’ਤੇ ਦੇਣ ਦੀ ਅਪੀਲ ਕੀਤੀ।