ਪੁਣਛ ’ਚ ਨੁਕਸਾਨੇ ਗੁਰਦੁਆਰਿਆਂ ’ਚੋਂ ਸਰੂਪ ਲਿਆਏਗੀ ਸ਼੍ੋਮਣੀ ਕਮੇਟੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਈ
ਪਾਕਿਸਤਾਨ ਵੱਲੋਂ ਜੰਮੂ ਦੇ ਪੁਣਛ ਇਲਾਕੇ ਵਿੱਚ ਕੀਤੇ ਹਮਲੇ ਦੌਰਾਨ ਜ਼ਖਮੀ ਸਿੱਖ ਪਰਿਵਾਰ ਦੇ ਮੈਂਬਰ ਇੱਥੇ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪੁੱਜੇ ਹਨ, ਜਿਨ੍ਹਾਂ ਦਾ ਅੱਜ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਸਵੇਰੇ ਹਾਲ-ਚਾਲ ਪੁੱਛਿਆ। ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ।ਇਸ ਦੌਰਾਨ ਸ਼੍ੋਮਣੀ ਕਮੇਟੀ ਵੱਲੋਂ ਪੁਣਛ ਵਿੱਚ ਨੁਕਸਾਨੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਇਸ ਇਲਾਕੇ ਦੇ ਹੋਰ ਗੁਰਦੁਆਰਿਆਂ ਵਿੱਚੋਂ ਪਾਵਨ ਸਰੂਪ ਸੁਰੱਖਿਅਤ ਸੇਵਾ ਸੰਭਾਲ ਵਾਸਤੇ ਲਿਆਉਣ ਲਈ ਵਿਸ਼ੇਸ਼ ਵਾਹਨ ਭੇਜਿਆ ਗਿਆ ਹੈ। ਇਹ ਪਾਵਨ ਸਰੂਪ ਗੁਰਦੁਆਰਾ ਬਾਰਠ ਸਾਹਿਬ ਵਿਖੇ ਸੇਵਾ ਸੰਭਾਲ ਲਈ ਰੱਖੇ ਜਾਣਗੇ।
ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਗੁਰਦੁਆਰਿਆਂ ’ਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਮਰਿਆਦਾ ਨਾਲ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਗਰੇਵਾਲ) ਦੇ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ’ਚੋਂ ਜ਼ਿਆਦਾਤਰ ਵਸੋਂ ਸੁਰੱਖਿਆ ਕਾਰਨਾਂ ਕਰ ਕੇ ਹਿਜਰਤ ਕਰ ਚੁੱਕੀ ਹੈ, ਉੱਥੋਂ ਅੱਜ ਪਾਵਨ ਸਰੂਪਾਂ ਨੂੰ ਸਤਿਕਾਰ ਨਾਲ ਸੁਰੱਖਿਅਤ ਥਾਵਾਂ ’ਤੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦੇ ਨਿਰਦੇਸ਼ਾਂ ਅਨੁਸਾਰ ਸਰਹੱਦੀ ਪਿੰਡਾਂ ਚਾਂਦੀ ਵਾਲਾ, ਗੱਟੀ ਰਾਜੋ ਕੀ, ਕਮਾਲੇ ਵਾਲਾ, ਝੁੱਗੇ ਛੀਨਾ ਸਿੰਘ ਵਾਲਾ ਅਤੇ ਕੁਝ ਹੋਰ ਪਿੰਡਾਂ ਵਿੱਚ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੀ ਅਗਵਾਈ ਵਿੱਚ ਇਹ ਸੇਵਾ ਸਥਾਨਕ ਸਿੱਖ ਸੰਗਤ ਦੇ ਸਹਿਯੋਗ ਨਾਲ ਨਿਭਾਈ ਗਈ।