ਪੀਯੂ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਤੋਂ ਇੱਕ ਕਰੋੜ ਦਾ ਖੋਜ ਪ੍ਰਾਜੈਕਟ ਮਨਜ਼ੂਰ
05:09 AM Feb 04, 2025 IST
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 3 ਫਰਵਰੀ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਇੱਕ ਕਰੋੜ ਰੁਪਏ ਦੇ ਤਿੰਨ ਸਾਲਾਂ ਦੇ ਖੋਜ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ਦੀ ਅਗਵਾਈ ਜ਼ੂਆਲੋਜੀ ਵਿਭਾਗ ਤੋਂ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਇੰਦੂ ਸ਼ਰਮਾ ਕਰਨਗੇ ਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਤੋਂ ਪ੍ਰੋਫੈਸਰ ਇੰਦੂ ਪਾਲ ਕੌਰ ਸਹਿ-ਪ੍ਰਿੰਸੀਪਲ ਇਨਵੈਸਟੀਗੇਟਰ ਹੋਣਗੇ। ਪੀਯੂ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋਜ ਦਾ ਉਦੇਸ਼ ਖੁਰਾਕ ਅਤੇ ਜੀਵਨ ਸ਼ੈਲੀ-ਪ੍ਰੇਰਿਤ ਪੋਲੀਸਿਸਟਿਕ ਓਵਰੀ ਸਿੰਡਰੋਮ (ਪੀਸੀਓਐੱਸ) ਦੀਆਂ ਅੰਦਰੂਨੀ ਵਿਧੀਆਂ ਦੀ ਜਾਂਚ ਕਰਨਾ ਹੈ, ਜੋ ਕਿ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਪ੍ਰਚੱਲਿਤ ਹਾਰਮੋਨਲ ਸਮੱਸਿਆ ਹੈ।
Advertisement
Advertisement
Advertisement