For the best experience, open
https://m.punjabitribuneonline.com
on your mobile browser.
Advertisement

ਪੀਏਯੂ: ਭੰਗੜੇ ਦੀ ਪੇਸ਼ਕਾਰੀ ਨੇ ਹਾਜ਼ਰੀਨ ਝੂਮਣ ਲਾਏ

05:03 AM Nov 30, 2024 IST
ਪੀਏਯੂ  ਭੰਗੜੇ ਦੀ ਪੇਸ਼ਕਾਰੀ ਨੇ ਹਾਜ਼ਰੀਨ ਝੂਮਣ ਲਾਏ
ਯੁਵਕ ਮੇਲੇ ਦੌਰਾਨ ਭੰਗੜੇ ਦੀ ਪੇਸ਼ਕਾਰੀ ਕਰਦੇ ਵਿਦਿਆਰਥੀ। -ਫੋਟੋ: ਹਿਮਾਂਸ਼ੂ ਮਹਾਜਨ 
Advertisement
ਖੇਤਰੀ ਪ੍ਰਤੀਨਿਧਲੁਧਿਆਣਾ 29 ਨਵੰਬਰ
Advertisement

ਪੀਏਯੂ ਵਿੱਚ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਅੱਜ ਪੰਜਾਬ ਰਾਜ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਅੱਜ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਸ਼ੁਰੂ ਕੀਤਾ ਗਿਆ। ਉਦਘਾਟਨੀ ਸਮਾਗਮ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਨਿਰਦੇਸ਼ਕ ਕੁਲਵਿੰਦਰ ਸਿੰਘ, ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਸਮੇਤ ਹੋਰ ਕਈ ਸਖ਼ਸੀਅਤਾਂ ਹਾਜ਼ਰ ਸਨ। ਇਸ ਵਿੱਚ ਪੰਜਾਬ ਦੀਆਂ 20 ਦੇ ਕਰੀਬ ਯੂਨੀਵਰਸਿਟੀਆਂ ਦੇ 2000 ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈ ਰਹੇ ਹਨ।

Advertisement

ਇਸ ਮੌਕੇ ਸ੍ਰੀ ਸੌਂਧ ਨੇ ਕਿਹਾ ਕਿ ਪੀਏਯੂ ਵਿੱਚ ਇਸ ਯੁਵਕ ਮੇਲਾ ਇੱਕ ਸ਼ੁਭ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਇਸ ਦੀ ਵਿਲੱਖਣਤਾ ਬਾਰੇ ਗੱਲ ਕਰਦਿਆਂ ਇਸ ਨੂੰ ਦੇਸ਼ ਭਰ ਦੀ ਸੱਭਿਆਚਾਰਕ ਵਿਰਾਸਤ ਦਾ ਪੰਘੂੜਾ ਕਿਹਾ। ਸ੍ਰੀ ਸੌਧ ਨੇ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਵਧਾਵਾ ਦੇਣ ਲਈ ਸੈਰ ਸਪਾਟਾ ਮੰਤਰਾਲਾ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਪੀਏਯੂ ਵਿੱਚ ਹੋ ਰਹੇ ਇਸ ਰੰਗਲੇ ਸਮਾਗਮ ਦੀ ਸਫ਼ਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਪ ਨਿਰਦੇਸ਼ਕ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਯੁਵਕ ਮੇਲੇ ਨੂੰ ਪਿਛਲੇ ਸਾਲਾਂ ਵਿੱਚ ਪੰਜਾਬ ਦੀਆਂ ਵੱਖ ਵਖ ਯੂਨੀਵਰਸਿਟੀਆਂ ਵਿੱਚ ਕਰਵਾਇਆ ਗਿਆ ਹੈ, ਪਰ ਪੀਏਯੂ ਵਿੱਚ ਮੇਲਾ ਕਰਵਾਉਣਾ ਵਿਲੱਖਣ ਅਤੇ ਆਨੰਦਮਈ ਅਹਿਸਾਸ ਵਾਲਾ ਹੈ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਉਦਘਾਟਨੀ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹੇ। ਡਾ. ਜੌੜਾ ਨੇ ਪੀਏਯੂ ਵਿੱਚ ਯੁਵਕ ਮੇਲਾ ਕਰਵਾਉਣ ਲਈ ਯੁਵਕ ਸੇਵਾਵਾਂ ਵਿਭਾਗ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਡਾ. ਜੌੜਾ ਨੇ ਇਸ ਚਾਰ ਰੋਜ਼ਾ ਯੁਵਕ ਮੇਲੇ ਦੀ ਰੂਪ ਰੇਖਾ ’ਤੇ ਵੀ ਚਾਨਣਾ ਪਾਇਆ। ਇਸ ਸਮਾਰੋਹ ਦੇ ਅੰਤ ’ਤੇ ਪੀਏਯੂ ਦੇ ਡੀਨ ਪੋਸਟ ਗ੍ਰੈਜੂਏਟ ਸਟਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਅੱਜ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਭੰਗੜੇ, ਸਮੂਹ ਸ਼ਬਦ ਗਾਇਨ, ਗਜ਼ਲ, ਲੋਕ ਗੀਤ, ਸਮੂਹ ਗੀਤ, ਕਢਾਈ , ਕਢਾਈ ਫੁਲਕਾਰੀ, ਨਾਲਾ ਬੁਣਨਾ, ਪੀੜ੍ਹੀ ਬੁਣਨਾ, ਕਰੋਸ਼ੀਆ, ਪਰਾਂਦਾ ਬਣਾਉਣਾ, ਗੁੱਡੀਆਂ ਪਟੋਲੇ ਬਣਾਉਣਾ, ਛਿੱਕੂ ਬਣਾਉਣ, ਪੱਖੀ ਬੁਣਨਾ, ਇਨੂੰ ਬਣਾਉਣ ਦੇ ਮੁਕਾਬਲੇ ਕਰਵਾਏ ਗਏ।

Advertisement
Author Image

Inderjit Kaur

View all posts

Advertisement