ਪੀਏਯੂ ਪੈਨਸ਼ਨਰਜ਼ ਵੱਲੋਂ ਭਲਕ ਤੋਂ ਮੁੜ ਧਰਨਾ ਆਰੰਭਣ ਦਾ ਫ਼ੈਸਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰਡਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿੱਚ 12 ਜੂਨ ਨੂੰ ਪੀਏਯੂ ਵਿੱਚ ਇੱਕ ਵਿਸ਼ਾਲ ਰੋਸ ਧਰਨਾ ਲਾਉਣ ਦਾ ਫ਼ੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡੀਪੀ ਮੌੜ ਨੇ ਕਿਹਾ ਕਿ ਉਨ੍ਹਾ ਆਪਣੀਆਂ ਮੰਗਾਂ ਬਾਰੇ 3 ਜੂਨ ਨੂੰ ਲਗਾਤਾਰ ਤਿੰਨ ਦਿਨ ਧਰਨਾ ਲਾਇਆ ਸੀ। 4 ਜੂਨ ਨੂੰ ਸੰਜੀਵ ਅਰੋੜਾ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਮੰਗਾਂ ਦਾ ਨਿਪਟਾਰਾ ਨਾ ਹੋਣ ਕਰਕੇ ਪੀਏਯੂ ਦੇ ਹਜ਼ਾਰਾਂ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਇਸ ਕਰਕੇ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ 12 ਜੂਨ ਤੋਂ ਇੱਕ ਵਾਰ ਫਿਰ ਧਰਨਾ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਸਰਕਾਰ ਅਤੇ ਪੀਏਯੂ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਗਟਾਵੇ ਕੀਤੇ ਜਾਣਗੇ। ਉਨਾਂ ਸਮੁੱਚੇ ਪੈਨਸ਼ਨਰਾਂ ਨੂੰ ਰੋਸ ਧਰਨਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਅੱਜ ਦੀ ਮੀਟਿੰਗ ਵਿੱਚ ਕਾਮਰੇਡ ਜਗਿੰਦਰ ਰਾਮ, ਡਾ. ਗੁਲਜਾਰ ਪੰਧੇਰ, ਸਪਤ ਕਲਾ, ਸਤਨਾਮ ਸਿੰਘ, ਦਰਸ਼ਨ ਸਿੰਘ, ਜੈਪਾਲ ਸਿੰਘ, ਇਕਬਾਲ ਸਿੰਘ ਰਾਜਪਾਲ ਵਰਮਾ ਤੇ ਗੁਲਸ਼ਨ ਰਾਏ ਸ਼ਾਮਲ ਸਨ।