ਖੇਤਰੀ ਪ੍ਰਤੀਨਿਧਲੁਧਿਆਣਾ, 30 ਨਵੰਬਰਪੀਏਯੂ ਦੇ ਬੇਸਿਕ ਸਾਇੰਸਿਜ਼ ਅਤੇ ਹਿਊਮੈਨਿਟੀਜ਼ ਕਾਲਜ ਦੇ ਜ਼ੁਆਲੋਜੀ ਵਿਭਾਗ ਨੇ ਖੋਜ ਅਮਲੇ ਲਈ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਖੋਜ ਸਿਖਲਾਈ ਪ੍ਰੋਗਰਾਮ ਜੈਵਿਕ ਤਰੀਕਿਆਂ ਨਾਲ ਮੱਛਰਾਂ ਦੀ ਰੋਕਥਾਮ ਦੇ ਉਦੇਸ਼ ਨਾਲ ਕਰਵਾਇਆ ਗਿਆ ਜਿਸ ਵਿੱਚ ਜ਼ੁਆਲੋਜੀ ਅਤੇ ਮਾਈਕਰੋਬੋਲਜੀ ਤੋਂ ਕੁੱਲ ਮਿਲਾ ਕੇ 13 ਪੀਐੱਚਡੀ ਖੋਜਾਰਥੀ ਸ਼ਾਮਲ ਹੋਏ।ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੇ ਬੇਸਿਕ ਸਾਇੰਸਿਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੁੱਖ ਭਾਸ਼ਣ ਕਰਤਾ ਦੇ ਤੌਰ ’ਤੇ ਜ਼ਿਲ੍ਹਾ ਲੁਧਿਆਣਾ ਦੇ ਪੀਸੀਐੱਮਐੱਸ ਡਾ. ਸ਼ੀਤਲ ਰੋਹਿਤ ਨਾਰੰਗ ਇਸ ਸਮਾਰੋਹ ਵਿੱਚ ਮੌਜੂਦ ਸਨ। ਡਾ. ਸ਼ੀਤਲ ਨਾਰੰਗ ਨੇ ਮੱਛਰਾਂ ਦੇ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ ਅਤੇ ਉਨਾਂ ਦੀ ਰੋਕਥਾਮ ਦੇ ਜੈਵਿਕ ਤਰੀਕਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।ਡਾ. ਢੱਟ ਨੇ ਮਨੁੱਖਾਂ ਅਤੇ ਪੌਦਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਵਿੱਚ ਪੌਦਾ ਆਧਾਰਿਤ ਉਤਪਾਦਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਡਾ. ਕਿਰਨ ਬੈਂਸ ਨੇ ਖੋਜ ਕਾਰਜ ਨੂੰ ਨਵੀਆਂ ਦਿਸ਼ਾਵਾਂ ਵਿੱਚ ਤੋਰਨ ਲਈ ਜ਼ੁਆਲੋਜੀ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਡਾ. ਡੀਕੇ ਕੋਚਰ ਨੇ ਜਿੱਥੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੀ ਰੋਕਥਾਮ ਦੇ ਜੈਵਿਕ ਤਰੀਕਿਆਂ ਬਾਰੇ ਸਾਂਝੇ ਪਾਈ ਉੱਥੇ ਉਨ੍ਹਾਂ ਨੇ ਵਾਤਾਵਰਨ ਪੱਖੀ ਮੱਛਰ ਰੋਕੂ ਤਰੀਕਿਆਂ ਬਾਰੇ ਵੀ ਮੁਲਵਾਨ ਨੁਕਤੇ ਸਾਂਝੇ ਕੀਤੇ। ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਨੇ ਭਾਗ ਲੈਣ ਵਾਲਿਆਂ ਅਤੇ ਸਿਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ।