ਲੁਧਿਆਣਾ: ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਵਿਗਿਆਨ ਮਹਾਉਤਸਵ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਸਮਾਗਮ ਖ਼ਾਲਸਾ ਕਾਲਜ ਫਾਰ ਵਿਮੈੱਨ, ਲੁਧਿਆਣਾ ਦੇ ਵਿਗਿਆਨ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਪੀਏਯੂ ਦੇ ਐੱਮ.ਐੱਸਸੀ ਕੈਮਿਸਟਰੀ ਦੀਆਂ ਵਿਦਿਆਰਥਣਾਂ ਸਮਰਪਿਤਾ ਅਤੇ ਮੇਧਵੀ ਗੋਇਲ ਨੇ ‘ਲੈਬ ਆਫ਼ ਵੰਡਰਸ’ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਦਿਲਾਵਰ ਸਿੰਘ ਗਰੇਵਾਲ ਐੱਮ.ਐੱਸਸੀ ਬਾਇਓਕੈਮਿਸਟਰੀ ਅਤੇ ਗੁਰਲੀਨ ਕੌਰ ਤੂਰ ਐੱਮ.ਐੱਸਸੀ ਕੈਮਿਸਟਰੀ ਨੇ ‘ਮੈਜਿਕ ਆਫ਼ ਸਾਇੰਸ’ ਈਵੈਂਟ ਵਿੱਚ ਹੌਸਲਾ ਵਧਾਊ ਇਨਾਮ ਜਿੱਤਿਆ।-ਖੇਤਰੀ ਪ੍ਰਤੀਨਿਧ