ਪਿੰਡ ਮੰਗਵਾਲ ਵਿੱਚ ਸਵੈ-ਰੁਜ਼ਗਾਰ ਕੈਂਪ ਲਾਇਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਫਰਵਰੀ
ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਕਾਰਜਕਾਰੀ ਡਾਇਰੈਕਟਰ ਬੈਂਕ ਫਿੰਕੋਂ ਸੰਦੀਪ ਹੰਸ ਅਤੇ ਚੇਅਰਮੈਨ ਸੰਦੀਪ ਸੈਣੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਪੱਛੜੀਆਂ ਸ਼੍ਰੇਣੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਵੈ-ਰੁਜ਼ਗਾਰ ਕੈਂਪ ਪਿੰਡ ਮੰਗਵਾਲ ਵਿੱਚ ਲਗਾਇਆ ਗਿਆ। ਜ਼ਿਲ੍ਹਾ ਫੀਲਡ ਅਫਸਰ ਕੁਲਬੀਰ ਸਿੰਘ, ਜ਼ਿਲ੍ਹਾ ਫੀਲਡ ਅਫਸਰ ਲੁਧਿਆਣਾ ਜਗਦੀਪ ਸਿੰਘ ਅਤੇ ਐਨਫੋਰਸਮੈਂਟ ਅਫਸਰ ਕਰਮਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕੈਂਪ ਵਿੱਚ ਲੋਕਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਅਧਿਕਾਰੀ ਹਾਜ਼ਰ ਹੋਏ। ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਦਰਸ਼ਨ ਸਿੰਘ (ਡੀਐਮ), ਰਾਕੇਸ਼ ਕੰਡਾਰੀ ਏਡੀਐਮਜੀ ਵਲੋਂ ਮਹਿਕਮੇ ਦੀਆਂ ਯੋਜਨਾਵਾਂ ਬੈਂਕ ਟਾਈ ਅੱਪ ਸਕੀਮ, ਸਿੱਧਾ ਕਰਜ਼ਾ ਸਕੀਮ ਤੇ ਐੱਨਐੱਸਕੇਐੱਫਡੀਸੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵਲੋਂ ਅਮਲੇਸ਼ ਸਿੰਗਲਾ ਤਹਿਸੀਲ ਭਲਾਈ ਅਫਸਰ ਹਾਜ਼ਰ ਤੇ ਲੋਕਾਂ ਨੂੰ ਸ਼ਗਨ ਸਕੀਮ ਤੇ ਵਜ਼ੀਫਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਲੋਕਾਂ ਨੂੰ ਭਲਾਈ ਸਕੀਮਾਂ ਦੇ ਲਾਭ ਦੇਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਫਾਰਮ ਭਰਵਾਏ ਗਏ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ।