ਪਿੰਡ ਨਾਰਾ ’ਚ ਮਨਰੇਗਾ ਵਰਕਰਾਂ ਦੀ ਮੀਟਿੰਗ
05:35 AM Feb 07, 2025 IST
ਪਿੰਡ ਨਾਰਾ ’ਚ ਮੀਟਿੰਗ ਦੌਰਾਨ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਮਨਰੇਗਾ ਵਰਕਰ। -ਫੋਟੋ: ਹਰਪ੍ਰੀਤ ਕੌਰ
Advertisement
ਹੁਸ਼ਿਆਰਪੁਰ: ਮਨਰੇਗਾ ਵਰਕਰਾਂ ਦੀ ਮੀਟਿੰਗ ਪਿੰਡ ਨਾਰਾ ਵਿੱਚ ਮਨਰੇਗਾ ਲੇਬਰ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਹੋਈ। ਧੀਮਾਨ ਨੇ ਵਰਕਰਾਂ ਨੂੰ ਮਨਰੇਗਾ ਐਕਟ ਬਾਰੇ ਜਾਗਰੂਕ ਕੀਤਾ ਅਤੇ 100 ਦਿਨਾਂ ਦਾ ਗਾਰੰਟੀ ਕੰਮ, ਬੇਰੁਜ਼ਗਾਰੀ ਭੱਤਾ ਲੈਣ ਤੇ ਕੰਮ ਦੌਰਾਨ ਕੋਈ ਵੀ ਘਟਨਾ ਵਾਪਰਨ ’ਤੇ ਮੁਆਵਜ਼ਾ ਲੈਣ ਸਬੰਧੀ ਦੱਸਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਨਰੇਗਾ ਵਰਕਰ ਐਕਟ ਬਾਰੇ ਜਾਣਕਾਰੀ ਨਹੀਂ ਰੱਖਦੇ ਜਿਸ ਕਾਰਨ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ 31 ਮਾਰਚ ਤੋਂ ਬਾਅਦ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ 100 ਦਿਨਾਂ ਦਾ ਕੰਮ ਲੈਣ ਸਬੰਧੀ ਮੰਗ ਪਤੱਰ ਦੇਣਾ ਲਾਜ਼ਮੀ ਹੈ। ਧੀਮਾਨ ਨੇ ਮਨਰੇਗਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਾਲ ਅਪਣੇ ਆਪ 100 ਦਿਨਾਂ ਦੇ ਕੰਮ ਦੀ ਮੰਗ ਸਬੰਧੀ ਬੀਡੀਪੀਓ ਨੂੰ ਮੰਗ ਪੱਤਰ ਦੇਣ। ਇਸ ਦੌਰਾਨ ਧੀਮਾਨ ਨੇ ਪੂਨਮ ਰਾਣੀ ਨੂੰ ਮਨਰੇਗਾ ਲੇਬਰ ਮੂਵਮੈਂਟ ਦੀ ਜ਼ਿਲ੍ਹਾ ਸਕੱਤਰ ਤੇ ਨਾਰਾ ਯੂਨਿਟ ਦੀ ਪ੍ਰਧਾਨ ਨਿਯੁਕਤ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement