ਪਿੰਡ ਤੱਲ੍ਹਣ ਦੀ ਟੀਮ ਨੇ ਵਾਲੀਬਾਲ ਟੂਰਨਾਮੈਂਟ ਜਿੱਤਿਆ
ਪੱਤਰ ਪ੍ਰੇਰਕ
ਜਲੰਧਰ, 10 ਅਪਰੈਲ
ਡਰੋਲੀ ਕਲ੍ਹਾ ਵਾਲੀਬਾਲ ਕਲੱਬ ਵੱਲੋਂ ਸ਼ਹੀਦ ਬਾਬਾ ਮਤੀ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਕਰਵਾਇਆ ਸ਼ਹੀਦ ਬਾਬਾ ਮਤੀ ਜੀ ਦੀ ਯਾਦ ’ਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ। ਟੂਰਨਾਮੈਂਟ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲ੍ਹਾ ਨੇ ਸ਼ਿਰਕਤ ਕੀਤੀ। ਕਪਤਾਨ ਸਲਮਾਨ ਖਾਨ ਡਰੋਲੀ ਕਲ੍ਹਾ ਨੇ ਦੱਸਿਆ ਕਿ ਟੂਰਨਾਮੈਂਟ ’ਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚੋਂ 32 ਟੀਮਾਂ ਨੇ ਸ਼ਿਰਕਤ ਕੀਤੀ ਅਤੇ ਫਾਈਨਲ ਮੁਕਾਬਲੇ ’ਚ ਪਿੰਡ ਤੱਲ੍ਹਣ ਦੀ ਟੀਮ ਨੇ ਡਰੋਲੀ ਕਲ੍ਹਾ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ’ਤੇ ਕਬਜ਼ਾ ਕੀਤਾ।
ਮੁੱਖ ਮਹਿਮਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਤੇ ਹੋਰ ਪਤਵੰਤਿਆਂ ਨੇ ਤੱਲ੍ਹਣ ਦੀ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਤੇ ਉੱਪ ਜੇਤੂ ਟੀਮ ਡਰੋਲੀ ਕਲ੍ਹਾ ਦੀ ਟੀਮ ਨੂੰ 17 ਹਜ਼ਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇਸ ਮੌਕੇ ਕਮੈਂਟਰ ਕਮਲ ਭੰਗੜਾ ਕੋਚ, ਸੈਕਟਰੀ ਰਣਵੀਰਪਾਲ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਡਾ. ਨਰਿੰਦਰ ਸਿੰਘ, ਰਸ਼ਪਾਲ ਸਿੰਘ ਸਰਪੰਚ ਡਰੋਲੀ,ਜੁਝਾਰ ਸਿੰਘ ਬੈਲਜੀਅਮ, ਹਮਿੰਦਰ ਸਿੰਘ ਬਿੱਲੂ ਸਰਪੰਚ ਕਾਲਰਾ,ਸਤਨਾਮ ਸਿੰਘ ਸਾਬਕਾ ਸਰਪੰਚ,ਹਰਦਿਆਲ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਦਰਸ਼ਨ ਸਿੰਘ, ਇਕਬਾਲ ਸਿੰਘ, ਡਾ. ਰਣਧੀਰ ਸਿੰਘ ਰੰਧਾਵਾ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।