For the best experience, open
https://m.punjabitribuneonline.com
on your mobile browser.
Advertisement

ਪਿੰਡ ਤੱਖਰਾਂ ਵਿੱਚ ਜ਼ਮੀਨ ਠੇਕੇ ’ਤੇ ਦੇਣ ਦੀ ਬੋਲੀ ਨੇ ਰਿਕਾਰਡ ਤੋੜੇ

07:03 AM May 10, 2025 IST
ਪਿੰਡ ਤੱਖਰਾਂ ਵਿੱਚ ਜ਼ਮੀਨ ਠੇਕੇ ’ਤੇ ਦੇਣ ਦੀ ਬੋਲੀ ਨੇ ਰਿਕਾਰਡ ਤੋੜੇ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਮਈ
ਇਥੋਂ ਦੇ ਪਿੰਡ ਤੱਖਰਾਂ ’ਚ ਜ਼ਮੀਨ ਠੇਕੇ ’ਤੇ ਦੇਣ ਦੀ ਬੋਲੀ ਨੇ ਇਲਾਕੇ ਵਿੱਚ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ। ਇਥੇ ਜ਼ਮੀਨ 1 ਲੱਖ 41 ਹਜ਼ਾਰ ਰੁਪਏ ਪ੍ਰਤੀ ਏਕੜ ਚਕੌਤੇ ’ਤੇ ਚੜ੍ਹੀ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੱਖਰਾਂ ਦੇ ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਦੀ 5 ਏਕੜ 3 ਕਨਾਲ ਜ਼ਮੀਨ ਠੇਕੇ ’ਤੇ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੋਲੀ ਰੱਖੀ ਗਈ ਸੀ। ਪਿਛਲੇ ਸਾਲ ਇਹ ਜ਼ਮੀਨ ਗੁਰਤੇਜ ਸਿੰਘ ਨਾਗਰਾ ਨੇ ਕਰੀਬ 70 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲਈ ਸੀ। ਕਿਸਾਨ ਗੁਰਤੇਜ ਸਿੰਘ ਨੇ ਇਸ ਜ਼ਮੀਨ ’ਚ ਮੱਕੀ ਦੀ ਕਾਸ਼ਤ ਕੀਤੀ ਹੋਈ ਹੈ ਅਤੇ ਜੇ ਉਹ ਇਸ ਵਾਰ ਜ਼ਮੀਨ ਠੇਕੇ ’ਤੇ ਨਾ ਲੈਂਦਾ ਤਾਂ ਉਸ ਨੂੰ ਭਾਰੀ ਆਰਥਿਕ ਨੁਕਸਾਨ ਹੋਣਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਜ਼ਮੀਨ ਦੀ ਬੋਲੀ ਗੁਰਦੁਆਰਾ ਸਾਹਿਬ ਵਿਚ ਰੱਖੀ ਗਈ ਤਾਂ ਦੂਜੇ ਪਾਸੇ ਇੱਕ ਹੋਰ ਕਿਸਾਨ ਵੱਲੋਂ ਬੋਲੀ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਇਹ ਬੋਲੀ ਐਨੀ ਵੱਧ ਗਈ ਕਿ ਹੁਣ ਤੱਕ ਦੇ ਸਾਰੇ ਰਿਕਾਰਡ ਤੋੜਦੇ ਹੋਏ ਇਹ 5 ਏਕੜ 3 ਕਨਾਲ ਜ਼ਮੀਨ ਕੁੱਲ 7 ਲੱਖ 59 ਹਜ਼ਾਰ ਨੂੰ ਠੇਕੇ ’ਤੇ ਚੜ੍ਹੀ,  ਜਿਸ ਕਾਰਨ ਪ੍ਰਤੀ ਏਕੜ 1 ਲੱਖ 41 ਹਜ਼ਾਰ ਰੁਪਏ ਬਣਦਾ ਹੈ। ਇਹ ਬੋਲੀ 4 ਘੰਟੇ ਚੱਲਦੀ ਰਹੀ ਅਤੇ ਕਾਫ਼ੀ ਕਸਮਕਸ਼ ਤੋਂ ਬਾਅਦ ਪਹਿਲੇ ਕਿਸਾਨ ਗੁਰਤੇਜ ਸਿੰਘ ਨੇ ਠੇਕੇ ’ਤੇ ਲੈ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੇ ਇੰਸਪੈਕਟਰ ਚੰਚਲ ਦੀਪ, ਮੈਨੇਜਰ ਦਰਸ਼ਨ ਸਿੰਘ ਮੰਡ, ਗੁਰਦੁਆਰਾ ਕਮੇਟੀ ਪ੍ਰਧਾਨ ਅਜਮੇਰ ਸਿੰਘ, ਭੀਮ ਸਿੰਘ, ਕਰਨੈਲ ਸਿੰਘ ਤੇ ਜਗਦੇਵ ਸਿੰਘ (ਕਮੇਟੀ ਮੈਂਬਰ), ਰਵਿੰਦਰ ਸਿੰਘ ਨਾਗਰਾ ਅਤੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਬੋਲੀ ਧਾਰਕ ਨੇ ਤੁਰੰਤ ਬਣਦੀ ਰਕਮ ਜਮ੍ਹਾਂ ਕਰਵਾ ਕੇ ਜ਼ਮੀਨ ਠੇਕੇ ’ਤੇ ਲੈ ਲਈ। ਮਾਛੀਵਾੜਾ ਇਲਾਕੇ ਵਿਚ ਠੇਕੇ ’ਤੇ ਐਨੀ ਮਹਿੰਗੀ ਗਈ ਜ਼ਮੀਨ ਦੀ ਕਾਫ਼ੀ ਚਰਚਾ ਹੋ ਰਹੀ ਹੈ।

Advertisement

Advertisement
Advertisement
Advertisement
Author Image

Sukhjit Kaur

View all posts

Advertisement