ਪਿੰਡ ਚਾਂਗਲੀ ਦੇ ਆਂਗਣਵਾੜੀ ਸੈਂਟਰ ਦਾ ਨੀਂਹ ਪੱਥਰ ਰੱਖਿਆ
07:19 AM Jan 29, 2025 IST
Advertisement
ਬੀਰਬਲ ਰਿਸ਼ੀ
ਧੂਰੀ, ਸ਼ੇਰਪੁਰ, 28 ਜਨਵਰੀ
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਪਿੰਡ ਚਾਂਗਲੀ ਵਿੱਚ 20 ਲੱਖ ਦੀ ਲਾਗਤ ਨਾਲ ਮਿਡਲ ਸਕੂਲ ਵਿੱਚ ਬਣਨ ਜਾ ਰਹੇ ਆਂਗਣਵਾੜੀ ਸੈਂਟਰ ਦਾ ਰਸਮੀ ਤੌਰ ’ਤੇ ਨੀਂਹ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਆਗੂ ਦਰਸਨ ਸਿੰਘ ਚਾਂਗਲੀ, ਸਰਪੰਚ ਸੁਖਬੀਰ ਕੌਰ, ਗੁਰਵਿੰਦਰ ਸਿੰਘ ਬਾਬਾ, ਪੰਚ ਮੋਤੀ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਅਮ੍ਰਿਤਪਾਲ ਸਿੰਘ, ਮੋਹਤਵਰ ਦਰਸ਼ਨ ਸਿੰਘ ਫੌਜੀ, ਕਲੱਬ ਪ੍ਰਧਾਨ ਜਸ਼ਨਪ੍ਰੀਤ ਸਿੰਘ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ। ਮੋਹਤਬਰਾਂ ਨੇ ਖੇਡ ਮੈਦਾਨ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਸੰਭਾਵੀ ਖਤਰੇ ਤੋਂ ਜਾਣੂ ਕਰਵਾਉਂਦਿਆਂ ਇਸਦੇ ਪੱਕੇ ਹੱਲ ਦੀ ਮੰਗ ਕੀਤੀ। ਸ੍ਰੀ ਢਿੱਲੋਂ ਸਬੰਧਤ ਵਿਭਾਗ ਨੂੰ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕਰਨ ਲਈ ਕਿਹਾ ਅਤੇ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਮੌਕੇ ਖੁਦ ਨਿਗਰਾਨੀ ਕਰਨ ਦੀ ਸਲਾਹ ਦਿੱਤੀ।
Advertisement
Advertisement
Advertisement