For the best experience, open
https://m.punjabitribuneonline.com
on your mobile browser.
Advertisement

ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ: ਨੀਨਾ ਮਿੱਤਲ

05:54 AM Jan 11, 2025 IST
ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ  ਨੀਨਾ ਮਿੱਤਲ
ਪਿੰਡ ਸ਼ਾਮਦੂ ਦੀ ਪੰਚਾਇਤ ਨੂੰ ਚੈੱਕ ਦਿੰਦੇ ਹੋਏ ਵਿਧਾਇਕਾ ਨੀਨਾ ਮਿੱਤਲ।
Advertisement

ਦਰਸ਼ਨ ਸਿੰਘ ਮਿੱਠਾ

Advertisement

ਰਾਜਪੁਰਾ, 10 ਜਨਵਰੀ
ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਵਿਕਾਸ ਕਾਰਜਾਂ ਲਈ ਪਿੰਡ ਦੇਵੀ ਨਗਰ ਅਬਰਾਵਾਂ ਨੂੰ ਪਿੰਡ ਵਾਸੀਆਂ ਦੀ ਮੰਗ ਅਨੁਸਾਰ 3 ਲੱਖ ਵਾਟਰ ਸਪਲਾਈ ਲਈ ਅਤੇ 75 ਹਜ਼ਾਰ ਰੁਪਏ ਜਿਮ ਦੇ ਸਾਮਾਨ ਲਈ, 6 ਲੱਖ ਰੁਪਏ ਨਾਲੀਆਂ ਗਲੀਆਂ ਲਈ ਤੋਂ ਇਲਾਵਾ 5 ਲੱਖ ਗੰਦੇ ਪਾਣੀ ਦੀ ਨਿਕਾਸੀ ਲਈ ਗਰਾਂਟਾਂ ਦੇ ਪੰਚਾਇਤ ਨੂੰ ਚੈੱਕ ਸੌਂਪੇ। ਇਸੇ ਤਰ੍ਹਾਂ ਜੰਡੋਲੀ ਪਿੰਡ ਨੂੰ 12 ਲੱਖ ਗੰਦੇ ਪਾਣੀ ਦੀ ਨਿਕਾਸੀ ਲਈ ਅਤੇ 3 ਲੱਖ 25 ਹਜ਼ਾਰ ਫਿਰਨੀ ਪੱਕੀ ਕਰਵਾਉਣ ਲਈ, ਪਿੰਡ ਤਸੌਲੀ ਨੂੰ 2 ਲੱਖ ਰੁਪਏ ਦਾ ਚੈੱਕ ਨਰੇਗਾ ਭਵਨ ਦੀ ਉਸਾਰੀ ਲਈ ਸੌਂਪਿਆ। ਵਿਧਾਇਕਾ ਵੱਲੋਂ ਪਿੰਡ ਸ਼ਾਮਦੂ ਵਿੱਚ ਕੀਤੀ ਇਕ ਵਿਸ਼ੇਸ਼ ਮੀਟਿੰਗ ਉਪਰੰਤ 5 ਲੱਖ ਦਾ ਚੈੱਕ ਗੰਦੇ ਪਾਣੀ ਦੀ ਨਿਕਾਸੀ ਲਈ ਅਤੇ 2.50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪਿੰਡ ਦੀ ਫਿਰਨੀ ਪੱਕੀ ਕਰਵਾਉਣ ਲਈ ਦਿੱਤਾ ਗਿਆ। ਇਸੇ ਤਰ੍ਹਾਂ ਪਿੰਡ ਜਾਂਸਲਾ ਨੂੰ 6 ਲੱਖ ਰੁਪਏ ਦਾ ਚੈੱਕ ਵਾਟਰ ਸਪਲਾਈ ਅਤੇ 75 ਹਜ਼ਾਰ ਦਾ ਚੈੱਕ ਜਿਮ ਦੇ ਸਾਮਾਨ ਲਈ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ ਕਿਉਂਕਿ ਇਨ੍ਹਾਂ ਪਿੰਡਾਂ ਦੇ ਵਿਕਾਸ ਕਾਰਜ ਲੋਕਾਂ ਲਈ ਸਿੱਧੇ ਤੌਰ ’ਤੇ ਲਾਭਦਾਇਕ ਸਿੱਧ ਹੋਣਗੇ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਜ਼ੈਲਦਾਰ ਸਾਮਦੂ, ਸਰਪੰਚ ਜਸਤਾਰ ਸਿੰਘ ਜੰਡੋਲੀ, ਜਤਿੰਦਰ ਸਿੰਘ ਅਬਰਾਵਾਂ, ਸਾਬਕਾ ਸਰਪੰਚ ਸਤਵਿੰਦਰ ਸਿੰਘ ਤੇ ਅਮਰਿੰਦਰ ਸਿੰਘ ਮੀਰੀ ਆਦਿ ਹਾਜ਼ਰ ਸਨ।

Advertisement

Advertisement
Author Image

Mandeep Singh

View all posts

Advertisement