ਪਿਸਤੌਲ ਅਤੇ ਕਾਰਤੂਸ ਬਰਾਮਦ
05:11 AM Jul 05, 2025 IST
Advertisement
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 4 ਜੁਲਾਈ
ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਵੱਲੋਂ ਪਿਛਲੇ ਦਿਨੀਂ ਇੱਕ ਮਹਿਲਾ ਸਣੇ ਕਾਬੂ ਕੀਤੇ ਗਏ ਗਰੋਹ ਦੀ ਸੂਚਨਾ ’ਤੇ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਉਪੇਂਦਰ ਪਨਵਰ ਉਰਫ਼ ਲੱਕੀ ਚੌਧਰੀ ਦੀ ਨਿਸ਼ਾਨਦੇਹੀ ਉੱਤੇ 32 ਬੋਰ ਦਾ ਇੱਕ ਪਿਸਟਲ ਅਤੇ ਤਿੰਨ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਉਕਤ ਗਰੋਹ ਦੇ ਮੈਂਬਰਾਂ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਸੀ ਕਿ ਉਪੇਂਦਰ ਪਨਵਰ ਉਰਫ਼ ਲੱਕੀ ਉਨ੍ਹਾਂ ਨਾਲ ਕਈ ਵਾਰਦਾਤਾਂ ਵਿਚ ਸ਼ਾਮਲ ਹੈ। ਪੁਲੀਸ ਨੇ ਉਸ ਨੂੰ ਨੈਨਖੇੜੀ, ਸਹਾਰਨਪੁਰ(ਯੂਪੀ) ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਵੱਲੋਂ ਰਿਮਾਂਡ ਹਾਸਿਲ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
Advertisement
Advertisement
Advertisement
Advertisement