ਪਿਤਾ ਵੱਲੋਂ ਆਪਣੇ ਬੱਚਿਆਂ ਦਾ ਕਤਲ
05:39 AM Jun 09, 2025 IST
Advertisement
ਭਿਵਾਨੀ (ਅਜੈ ਮਲਹੋਤਰਾ): ਭਿਵਾਨੀ ਜ਼ਿਲ੍ਹੇ ਦੇ ਧਨਾਨਾ ਪਿੰਡ ਵਿੱਚ ਇਕ ਪਿਤਾ ਨੇ ਆਪਣੇ ਦੋ ਬੱਚਿਆਂ ਨੂੰ ਪਹਿਲਾਂ ਜ਼ਹਿਰ ਦਿੱਤਾ ਤੇ ਫਿਰ ਗਲਾ ਘੁੱਟ ਕੇ ਜਾਨੋਂ ਮਾਰ ਦਿੱਤਾ। ਉਪਰੰਤ ਮੁਲਜ਼ਮ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਹਸਪਤਾਲ ਵਿੱਚ ਦਾਖ਼ਲ ਸੁਭਾਸ਼ (40) ਨਾਮ ਦੇ ਇਸ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੁਭਾਸ਼ ਨੇ ਘਰ ’ਚ ਆਪਣੇ ਪੁੱਤਰ ਬਸੰਤ (17) ਤੇ ਧੀ ਆਰੁਸ਼ੀ (16) ਨੂੰ ਮੈਂਗੋ ਸ਼ੇਕ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਲਾਇਆ ਅਤੇ ਫਿਰ ਕਿਸੇ ਤਾਰ ਨਾਲ ਦੋਹਾਂ ਦਾ ਗਲਾ ਘੁੱਟ ਦਿੱਤਾ। ਸੁਭਾਸ਼ ਦਾ ਕਹਿਣਾ ਹੈ ਕਿ ਉਸ ਦਾ ਮਾਂ ਤੇ ਪਤਨੀ ਸਰੋਜ ਦਾ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਦੀ ਪਤਨੀ ਨੇ ਲੰਘੀ 8 ਮਈ ਨੂੰ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦੇ ਬਾਅਦ ਤੋਂ ਉਹ ਪ੍ਰੇਸ਼ਾਨ ਰਹਿੰਦਾ ਸੀ।
Advertisement
Advertisement
Advertisement
Advertisement