ਪਿਓ ਦੀ ਬੇਇੱਜ਼ਤੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਖੁਦਕੁਸ਼ੀ
05:45 AM Jul 05, 2025 IST
Advertisement
ਪੱਤਰ ਪ੍ਰੇਰਕ
ਮਾਨਸਾ, 4 ਜੁਲਾਈ
ਨਸ਼ਾ ਪੱਤਾ ਕਰਨ ’ਤੇ ਪਿੰਡ ’ਚ ਪਿਓ ਨੂੰ ਬੇਇੱਜ਼ਤ ਕਰਨ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਬਰਨਾਲਾ ਦੇ ਨੌਜਵਾਨ ਪੰਚਾਇਤ ਮੈਂਬਰ ਨੇ ਮਾਲ ਗੱਡੀ ਮੂਹਰੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦਿਹਾੜੀ ਕਰਦਾ ਸੀ ਤੇ ਉਹ ਪਿੰਡ ਦਾ ਮੌਜੂਦਾ ਪੰਚ ਸੀ। ਰੇਲਵੇ ਪੁਲੀਸ ਨੇ ਉਸ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਰੇਲਵੇ ਪੁਲੀਸ ਅਨੁਸਾਰ ਮਾਨਸਾ ਨੇੜਲੇ ਪਿੰਡ ਬਰਨਾਲਾ ਦਾ ਨੌਜਵਾਨ ਪੰਚ ਸੱਤਪਾਲ ਸਿੰਘ (26) ਪੁੱਤਰ ਜਗਤਾਰ ਸਿੰਘ ਨਸ਼ਾ ਪੱਤਾ ਕਰਨ ਦਾ ਆਦੀ ਸੀ, ਜਿਸ ਨੂੰ ਲੈਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਪਿੰਡ ਦੀ ਪੰਚਾਇਤ ‘ਚ ਉਸ ਦੇ ਪਿਓ ਨੂੰ ਬੇਇੱਜ਼ਤ ਕੀਤਾ ਸੀ ਤੇ ਇਹ ਇਕ ਵਾਰ ਨਹੀਂ, ਬਲ ਕਿ ਕਈ ਵਾਰ ਹੋਇਆ। ਦੱਸਿਆ ਗਿਆ ਹੈ ਕਿ ਪਿਤਾ ਨੇ ਘਰ ਆ ਕੇ ਆਪਣੇ ਪੁੱਤਰ ਨੂੰ ਬੁਰਾ ਭਲਾ ਬੋਲਿਆ, ਜਿਸ ਵਿੱਚ ਉਹ ਆਪਣੀ ਬੇਇੱਜ਼ਤੀ ਮੰਨ ਗਿਆ।
Advertisement
Advertisement
Advertisement
Advertisement