ਧੂਰੀ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੀ ਮੀਟਿੰਗ ਰਾਜ ਸਿੰਘ ਮੂਲੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਬਲਾਕ ਧੂਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਥੇਬੰਦੀ ਵੱਲੋਂ ਪਾਣੀਆਂ ਦੇ ਮੁੱਦੇ ’ਤੇ ਅਗਸਤ ਵਿੱਚ ਚੰਡੀਗੜ੍ਹ ਵਿਖੇ ਅਣਮਿਥੇ ਸਮੇਂ ਦੇ ਧਰਨੇ ’ਚ ਸ਼ਾਮਲ ਹੋਣ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਪਾਣੀ ਅਤੇ ਰਹਿੰਦੀ ਪਾਈਪ ਲਾਈਨ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਰਛਪਾਲ ਸਿੰਘ ਦੋਹਲਾ ਸੂਬਾ ਸਕੱਤਰ, ਜਗਰੂਪ ਸਿੰਘ ਦੋਹਲਾ, ਸ਼ੇਰ ਸਿੰਘ ਦੋਹਲਾ, ਗੁਰਜੀਤ ਸਿੰਘ ਭੜੀ ਮਾਨਸਾ ਜਨਰਲ ਸਕੱਤਰ, ਰਾਜਿੰਦਰ ਸਿੰਘ ਮੂਲੋਵਾਲ, ਕਰਮਜੀਤ ਸਿੰਘ ਕਾਂਝਲਾ, ਜੱਸਾ ਸਿੰਘ ਕਾਂਝਲਾ, ਜਸਵੀਰ ਸਿੰਘ ਕਾਂਝਲਾ, ਬਲਵਿੰਦਰ ਸਿੰਘ ਕਾਂਝਲਾ, ਹਰਪਾਲ ਸਿੰਘ, ਅਵਤਾਰ ਸਿੰਘ ਭੱਟੀਆਂ, ਮਲਕੀਤ ਸਿੰਘ ਛੰਨਾਂ, ਜੀਤ ਸਿੰਘ ਜਹਾਂਗੀਰ ਅਤੇ ਮਲਕੀਤ ਸਿੰਘ ਖ਼ਜ਼ਾਨਚੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ