ਪਾਵਰਕੌਮ ਨੂੰ ਮਿਲਿਆ ਆਈਐੱਸਓ 27001:2013 ਸਰਟੀਫਿਕੇਟ

ਪਟਿਆਲਾ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ‘ਪਾਵਰਕੌਮ’ ਨੇ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਸੂਚਨਾ ਸੁਰੱਖਿਆ ਪ੍ਰਬੰਧ ਸਿਸਟਮ ‘ਆਈਐਸਐਮਐਸ’ ਲੇਖਾ-ਪੜਤਾਲ ਆਧਾਰ ’ਤੇ ਸੂਚਨਾ ਸੁਰੱਖਿਆ ਪ੍ਰਮਾਣੀਕਰਨ ਲਈ ਆਈਐਸਓ 27001:2013 ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਇਸ ਸਰਟੀਫਿਕੇਟ ਨੂੰ ਪ੍ਰਾਪਤ ਕਰਨ ਵਾਲੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਤਰੀ ਭਾਰਤ ਦੇ ਪਾਵਰ ਸੈਕਟਰ ਦੀ ਪਹਿਲੀ ਸੰਸਥਾ ਹੈ। ਇਹ ਸਰਟੀਫਿਕੇਟ ਪਾਵਰਕੌਮ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਬੀਐਸਆਈ ਗਰੁੱਪ ਤੋਂ ਪ੍ਰਾਪਤ ਕੀਤਾ। ਸੀਐਮਡੀ ਨੇ ਇਸ ਪ੍ਰਾਪਤੀ ਲਈ ਅਧਿਕਾਰੀਆਂ ਤੇ ਟੀਮ ਨੂੰ ਵਧਾਈ ਦਿੱਤੀ।

-ਨਿੱਜੀ ਪੱਤਰ ਪ੍ਰੇਰਕ