ਪਾਰਸ ਗੁਪਤਾ ਏਸ਼ੀਅਨ ਸਨੂਕਰ ਦੇ ਸੈਮੀਫਾਈਨਲ ’ਚ
05:00 AM Jun 25, 2025 IST
Advertisement
ਕੋਲੰਬੋ, 24 ਜੂਨ
ਭਾਰਤ ਦੇ ਪਾਰਸ ਗੁਪਤਾ ਨੇ ਅੱਜ ਇੱਥੇ ਸਨੀ ਵਾਂਗ ਨੂੰ 5-0 ਨਾਲ ਹਰਾ ਕੇ ਏਸੀਬੀਐੱਸ ਏਸ਼ੀਅਨ 6-ਰੈੱਡ ਸਨੂਕਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਗਰਾ ਦੇ 29 ਸਾਲਾ ਕਿਊਇਸਟ ਪਾਰਸ ਨੇ ਸਿੰਗਾਪੁਰ ਦੇ ਖਿਡਾਰੀ ਖ਼ਿਲਾਫ਼ 5-0 (35-28, 44-9, 40-2, 53-12, 59(59)-0) ਨਾਲ ਸੌਖੀ ਜਿੱਤ ਦਰਜ ਕੀਤੀ। ਵਾਂਗ ਨੇ ਪਾਕਿਸਤਾਨ ਦੇ ਸਾਬਕਾ ਚੈਂਪੀਅਨ ਮੁਹੰਮਦ ਸੱਜਾਦ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਸੈਮੀਫਾਈਨਲ ਵਿੱਚ ਪਾਰਸ ਦਾ ਸਾਹਮਣਾ ਹਬੀਬ ਸਬਾ (ਬਹਿਰੀਨ) ਅਤੇ ਅਲੀ ਅਲ ਓਬੈਦਲੀ (ਕਤਰ) ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਪਾਰਸ ਨੇ ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਆਈਬੀਐੱਸਐੱਫ ਵਰਲਡ 6 ਰੈੱਡ ਸਨੂਕਰ ਚੈਂਪੀਅਨ ਹਮਵਤਨ ਕਮਲ ਚਾਵਲਾ ਨੂੰ 5-2 ਨਾਲ ਹਰਾਇਆ ਸੀ। -ਪੀਟੀਆਈ
Advertisement
Advertisement
Advertisement
Advertisement