For the best experience, open
https://m.punjabitribuneonline.com
on your mobile browser.
Advertisement

ਪਾਣੀਆਂ ਦੀ ਰਾਖੀ ਕਰਨ ’ਚ ਸਰਕਾਰ ਨਾਕਾਮ: ਬਾਜਵਾ

05:21 AM May 05, 2025 IST
ਪਾਣੀਆਂ ਦੀ ਰਾਖੀ ਕਰਨ ’ਚ ਸਰਕਾਰ ਨਾਕਾਮ  ਬਾਜਵਾ
Advertisement

ਸਤਨਾਮ ਸਿੰਘ ਸੱਤੀ

Advertisement

ਸੁਨਾਮ ਊਧਮ ਸਿੰਘ ਵਾਲਾ, 4 ਮਈ
ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ’ਚ ਅਸਫ਼ਲ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਉਦੋਂ ‘ਆਪ’ ਸਰਕਾਰ ਆਪਣੀ ਰਾਜਨੀਤਕ ਚਾਲ ਕਾਰਨ ਚੁੱਪ ਰਹੀ ਅਤੇ ਹੁਣ ਸਿੱਖਿਆ ਕ੍ਰਾਂਤੀ ਦੀ ਹਵਾ ਅਤੇ ਕਿਸਾਨਾਂ ’ਚ ਉੱਠ ਰਹੇ ਗੁੱਸੇ ਨੂੰ ਸ਼ਾਂਤ ਕਰਨ ਲਈ ‘ਆਪ’ ਨੇ ਇਹ ਡਰਾਮਾ ਕੀਤਾ ਹੈ। ਇਸ ਮਾਮਲੇ ’ਚ ‘ਆਪ’ ਸਰਕਾਰ ਹਰ ਮੋਰਚੇ ’ਤੇ ਅਸਫ਼ਲ ਹੋ ਰਹੀ ਹੈ। ਬੀਬੀਐੱਮਬੀ ’ਤੇ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੈ। ਤਕਨੀਕੀ ਲੜਾਈ ਅਤੇ ਸਰਕਾਰ ਅਦਾਲਤ ’ਚ ਆਪਣਾ ਮਜ਼ਬੂਤ ਪੱਖ ਪੇਸ਼ ਕਰਨ ’ਚ ਅਸਫ਼ਲ ਰਹੀ ਹੈ। ਜਦੋਂਕਿ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਸਖ਼ਤ ਸਟੈਂਡ ਲੈਣਾ ਚਾਹੀਦਾ ਸੀ। ਕੈਪਟਨ ਅਮਰਿੰਦਰ ਨੇ ਕਾਂਗਰਸ ਹਾਈਕਮਾਂਡ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵਿਧਾਨ ਸਭਾ ’ਚ ਮਤਾ ਪਾਸ ਕੀਤਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਜਪਾ ਐਡਵੋਕੇਟ ਅੰਮ੍ਰਿਤਪਾਲ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਅਜਿਹੇ ਕੰਮ ਕਰ ਰਹੀ ਹੈ। ਇਸ ਮੌਕੇ ਹਰਮਨ ਬਾਜਵਾ, ਰਿਸ਼ੀ ਪਾਲ, ਰਾਜੀਵ ਮੱਖਣ, ਤਰਸੇਮ ਕੁਲਾਰ, ਸ਼ੰਕਰ ਬਾਂਸਲ, ਅਸ਼ੋਕ ਗੋਇਲ, ਮਾਲਵਿੰਦਰ ਗੋਲਡੀ, ਜਗਸੀਰ ਦਾਸ, ਨਰਿੰਦਰ ਸਿੰਘ ਸ਼ੇਰੋਂ, ਦਰਸ਼ਨ ਨਮੋਲ ਤੇ ਸ਼ੇਰਵਿੰਦਰ ਡਸਕਾ ਆਦਿ ਹਾਜ਼ਰ ਸਨ।

Advertisement
Advertisement

ਭਾਜਪਾ ਦੀ ਸਰਕਾਰ ਬਣਨ ਨਾਲ ਪਾਣੀ ਦਾ ਮਸਲਾ ਹੱਲ ਹੋਵੇਗਾ: ਹਰਪਾਲਪੁਰ
ਘਨੌਰ: ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੇ ਮੈਂਬਰਸ਼ਿਪ ਇੰਚਾਰਜ ਘਨੌਰ ਹਰਵਿੰਦਰ ਸਿੰਘ ਹਰਪਾਲਪੁਰ ਨੇ ਇੱਥੇ ਮੀਟਿੰਗ ਦੌਰਾਨ ਕਿਹਾ ਕਿ ਲੰਮੇ ਸਮੇਂ ਤੋ ਲਟਕਦੇ ਆ ਰਹੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਪੰਜਾਬ, ਹਰਿਆਣਾ ਤੇ ਕੇਂਦਰ ਵਿਚ ਇਕ ਪਾਰਟੀ ਦੀ ਸਰਕਾਰ ਦਾ ਹੋਣਾ ਜ਼ਰੂਰੀ ਹੈ। ਹਰਪਾਲ ਪੁਰ ਨੇ ਕਿਹਾ ਕਿ 2027 ’ਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਪਾਣੀਆਂ ਦੇ ਮਸਲੇ ਹੱਲ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ ਕਿਉਂਕਿ ਹਰਿਆਣਾ ਦੇ ਵਿੱਚ ਤੇ ਕੇਂਦਰ ਵਿੱਚ ਪਹਿਲਾਂ ਹੀ ਭਾਜਪਾ ਦੀ ਸਰਕਾਰਾਂ ਹਨ। -ਨਿੱਜੀ ਪੱਤਰ ਪ੍ਰੇਰਕ

Advertisement
Author Image

Mandeep Singh

View all posts

Advertisement